ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਮਿਤੀ 6 ਫਰਵਰੀ ਨੂੰ ਜਿਲ੍ਹੇ ਦੇ 5 ਸਕੂਲਾਂ ਵਿੱਚ ਕੀਤਾ ਗਿਆ ਸਟਾਰਟਅੱਪ ਚੈਲੇਂਜ-ਵੱਟ ਐਨ ਆਈਡੀਆ ਬਾਰੇ ਕੈਂਪ ਦਾ ਆਯੋਜਨ
ਐਸ.ਏ.ਐਸ ਨਗਰ 06 ਫਰਵਰੀ 2023: ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਮਿਤੀ 6 ਫਰਵਰੀ ਨੂੰ ਸਰਕਾਰੀ ਸੀ:ਸੈਕੰਡਰੀ ਸਕੂਲ, ਝੰਜੇੜੀ, ਸਰਕਾਰੀ ਸੀ:ਸੈਕੰਡਰੀ ਸਕੂਲ, ਮਜਾਤੜੀ, ਸਰਕਾਰੀ ਸੀ:ਸੈਕੰਡਰੀ ਸਕੂਲ, ਮੱਛਲੀ ਕਲਾਂ, ਸਰਕਾਰੀ ਸੀ:ਸੈਕੰਡਰੀ ਸਕੂਲ, ਗੋਬਿੰਦਗੜ੍ਹ, ਸਰਕਾਰੀ ਹਾਈ ਸਕੂਲ, ਸਨੇਟਾ ਵਿਖੇ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਵਲੋਂ ਮਿਤੀ 17 ਜਨਵਰੀ 2023 ਨੂੰ ਲਾਂਚ ਕੀਤੇ ਏ ਸਟਾਰਟਅੱਪ ਚੈਲੇਂਜ-ਵੱਟ ਐਨ ਆਈਡੀਆ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਬਿਊਰੋ ਤੋਂ ਕੈਰੀਅਰ ਕਾਊਂਸਲਰ ਮਿਸ ਨਬੀਹਾ ਵਲੋਂ ਜਿਲ੍ਹਾ ਪ੍ਰਸਾਸ਼ਨ ਅਤੇ ਡੀ.ਬੀ.ਈ.ਈ. ਵਲੋਂ ਜਿਲ੍ਹੇ ਦੇ ਨੌਜਵਾਨਾਂ ਲਈ ਮਿਤੀ 17 ਜਨਵਰੀ 2023 ਨੂੰ ਸ਼ੁਰੂ ਕੀਤੇ ਨਿਵੇਕਲੇ ਪ੍ਰੋਗਰਾਮ "ਵੱਟ ਐਨ ਆਈਡੀਆ- ਏ ਸਟਾਰਟਅੱਪ" ਚੈਲੈਂਜ ਬਾਰੇ ਜਾਗਰੂਕ ਕੀਤਾ ਗਿਆ। ਜਿਸਦਾ ਮੂਲ ਉਦੇਸ਼ ਨਵੀਨਤਾਕਾਰੀ ਦਿਮਾਗਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਇੱਕ ਮੌਕਾ ਪ੍ਰਦਾਨ ਕਰਨਾ ਹੈ ਜਿੱਥੇ ਉਹਨਾਂ ਨੂੰ ਆਪਣਾ ਬਿਜਨਸ ਪ੍ਰੋਜੈਕਟ ਸ਼ੁਰੂ ਕਰਨ ਲਈ ਮਾਹਿਰਾਂ ਦੁਆਰਾ ਉਚਿਤ ਸਲਾਹ ਅਤੇ ਲੌੜੀਂਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਨਾਂ ਕੈਂਪ ਵਿੱਚ ਮੌਜੂਦ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਚਾਹਵਾਨ ਪ੍ਰਾਰਥੀ ਆਪਣੀ ਅਰਜੀਆਂ https://bit.ly/WhatAnIdeaMohali ਤੇ ਮਿਤੀ 15 ਫਰਵਰੀ 2023 ਤੱਕ ਆਨਲਾਈਨ ਸਬਮਿਟ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਬਿਊਰੋ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ, ਬੇਰੁਜਗਾਰਾਂ ਲਈ ਆਨਲਾਈਨ-ਮੈਨੂਅਲ ਨਾਮ ਰਜਿਸਟ੍ਰੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਮੇਂ-ਸਮੇਂ ਤੇ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਅਤੇ ਸਵੈ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ।