ਪਾਵਰਕੌਮ ਦੇ ਪੈਨਸ਼ਨਰਾਂ ਨੇ ਕੀਤਾ ਅਰਥੀ ਸਾੜ੍ਹ ਮੁਜ਼ਾਹਰਾ ਕੀਤਾ
ਮੁੱਖ ਦਫਤਰ ਅੱਗੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਦੀ ਤਿਆਰੀ ਵਿੱਚ ਜੁੱਟ ਜਾਵੋ: ਪਿਆਰਾ ਲਾਲ,ਸ਼ਿੰਦਰ ਧੌਲਾ
ਦਲਜੀਤ ਕੌਰ
ਬਰਨਾਲਾ, 06 ਫਰਵਰੀ, 2023: ਪਾਵਰਕੌਮ ਦੇ ਸੇਵਾ ਮੁਕਤ ਕਾਮਿਆਂ ਦੀ ਪੈਨਸ਼ਨ ਐਸੋਸ਼ੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਤੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੀ ਸਥਾਨਕ ਦਫਤਰ ਵਿਖੇ ਵਿਸ਼ਾਲ ਰੈਲੀ ਕਰਕੇ ਅਰਥੀ ਫੂਕੀ ਗਈ। ਰੈਲੀ ਨੂੰ ਸਰਕਲ ਪ੍ਰਧਾਨ ਪਿਆਰਾ ਲਾਲ ਸਰਕਲ ਸਕੱਤਰ ਸਿੰਦਰ ਧੌਲਾ ਤੋਂ ਇਲਾਵਾ ਮੰਡਲ ਪ੍ਰਧਾਨ ਮਹਿੰਦਰ ਕਾਲਾ, ਰਣਜੀਤ ਸਿੰਘ ਰਾਏ, ਗੋਰੀ ਸ਼ੰਕਰ, ਹਰਨੇਕ ਸੰਘੇੜਾ, ਮੇਲਾ ਸਿੰਘ ਕੱਟੂ, ਰੂਪ ਚੰਦ ਤਪਾ, ਗੁਰਜੰਟ ਧਨੌਲਾ, ਬਲਵੰਤ ਸਿੰਘ, ਗੁਰਚਰਨ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਜਗਮੀਤ ਸਿੰਘ ਮਹਿਲਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਕਿਹਾ ਕਿ ਮੈਨੇਜਮੈਂਟ ਜਥੇਬੰਦੀ ਨਾਲ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਜਿਸ ਕਰਕੇ ਪੈਨਸ਼ਨਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਇਸ ਲਈ ਸੂਬਾ ਕਮੇਟੀ ਵੱਲੋਂ ਜਲਦ ਹੀ ਪਟਿਆਲਾ ਵਿਖੇ ਮੁੱਖ ਦਫਤਰ ਹੋ ਰਹੇ ਵਿਸ਼ਾਲ ਰੈਲੀ/ਮੁਜ਼ਾਹਰੇ ਦੀਆਂ ਤਿਆਰੀਆਂ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਬਣਨ ਦੀ ਜ਼ੋਰਦਾਰ ਅਪੀਲ ਕੀਤੀ।