← ਪਿਛੇ ਪਰਤੋ
ਚੌਲ ਚੋਰੀ ਦੇ ਦੋਸ਼ੀ ਸ਼ੈਲਰ ਮਾਲਕ ਨੂੰ ਅਤੇ ਦੂਸਰਾ ਫਿਰੌਤੀ ਮੰਗਣ ਵਾਲਾ ਗੈਂਗਸਟਰ ਭੇਜੇ ਜੇਲ੍ਹ ਜਗਰਾਂਓ, 06 ਫਰਵਰੀ 2023 (ਦੀਪਕ ਜੈਨ) : ਸਥਾਨਕ ਨਹਿਰੂ ਮਾਰਕੀਟ ਦੇ ਕਰਿਆਨਾ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰ ਜਗਤਾਰ ਨੂੰ ਵੀ ਜੁਡੀਸੀਅਲ ਜੇਲ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਏ.ਅੇਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਕਰਿਆਨਾ ਵਪਾਰੀ ਕੋਲੋਂ ਗੈਂਗਸਟਰ ਅਰਸ਼ ਡਾਲਾ ਦੇ ਨਾਮ ਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਜਗਰਾਓਂ ਪੁਲਿਸ ਨੇ 3 ਗੈਂਗਸਟਰਾਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿਚੋਂ ਪੁਲਿਸ ਰਿਮਾਂਡ ਹਾਸਿਲ ਕਰਕੇ 2 ਗੈਂਗਸਟਰ ਅਮਨਾ ਤੇ ਸੁੱਖਾ ਨੂੰ ਜੇਲ ਭੇਜ ਦਿੱਤਾ ਗਿਆ ਸੀ ਅਤੇ ਅੱਜ ਗੈਂਗਸਟਰ ਜਗਤਾਰ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਅਦਾਲਤ ‘ਚ ਪੇਸ਼ ਕਰ ਕੇ ਅੱਜ ਉਸ ਨੂੰ ਵੀ ਜੁਡੀਸੀਅਲ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਦੂਸਰੇ ਮਾਮਲੇ ਵਿਚ 3 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਨੇ ਮਹਿਤਾਬ ਰਾਈਸ ਮਿਲ ਦੇ ਮਾਲਿਕ ਜਗਮੋਹਨ ਬਾਂਸਲ ਉਰਫ ਮਿੰਟੂ ਠੇਕੇਦਾਰ ਵਾਸੀ ਸ਼ਾਸਤਰੀ ਨਗਰ ਜਗਰਾਓਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਜੁਡੀਸੀਅਲ ਜੇਲ੍ਹ ਭੇਜ ਦਿੱਤਾ ਗਿਆ ਹੈ। ਏ.ਐਸ.ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਚੋਰੀ ਦੇ ਚੌਲਾਂ ਨਾਲ ਭਰੇ ਟਰੱਕ ਨੂੰ ਫੜਿਆ ਗਿਆ ਸੀ ਜਿ ਵਿੱਚ ਡਰਾਈਵਰ, ਮੁਨੀਮ ਤੇ ਸੈਂਲਰ ਮਾਲਕ ਨੂੰ ਨਾਮਜਦ ਕੀਤਾ ਗਿਆ ਸੀ ਜਿਸ ਦੇ ਚੱਲਦਿਆ ਸ਼ੇਲਰ ਮਾਲਕ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਅੱਜ ਸੈਂਲਰ ਮਾਲਕ ਨੂੰ ਜੇਲ ਭੇਜ ਦਿੱਤਾ ਗਿਆ ਹੈ।
Total Responses : 133