ਸੈਫਰਨ ਸਿਟੀ ਸਕੂਲ ਨੇ 12ਵੀਂ ਜਮਾਤ ਦੇ ਬੈਚ ਨੂੰ ਵਿਦਾਇਗੀ ਦਿੱਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 6 ਫਰਵਰੀ : ਸੈਫਰਨ ਸਿਟੀ ਸਕੂਲ ਨੇ 6 ਫਰਵਰੀ 2023 ਨੂੰ 12ਵੀਂ ਜਮਾਤ ਦੇ ਬੈਚ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ , ਜਸ਼ਨ ਦੀ ਸ਼ੁਰੂਆਤ ਬਾਰਵੀਂ ਵਾਲੇ ਵਿਦਿਆਰਥੀਆਂ ਦੇ ਸੁਆਗਤ ਨਾਲ ਹੋਈ ਜਿਸ ਤੋਂ ਬਾਅਦ ਸੱਭਿਆਚਾਰਕ ਵੰਨਗੀਆਂ- ਗੀਤ, ਸੰਗੀਤ, ਡਾਂਸ ਨੇ ਸਾਰਿਆਂ ਨੂੰ ਇੱਕ ਵੱਖਰੀ ਦੁਨੀਆ ਵਿੱਚ ਪਹੁੰਚਾਇਆ , ਦਰਸ਼ਕਾਂ ਨੂੰ ਮੰਤਰਮੁਗਧ ਕੀਤਾ , ਮਨੋਰੰਜਨ ਲਈ ਖੇਡਾਂ ਦਾ ਇੱਕ ਦੌਰ ਵੀ ਆਯੋਜਿਤ ਕੀਤਾ ਗਿਆ , ਆਤਮਵਿਸ਼ਵਾਸ, ਪ੍ਰਤਿਭਾ ਅਤੇ ਬੁੱਧੀ ਦੇ ਆਧਾਰ 'ਤੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਖਿਤਾਬ ਦਿੱਤੇ ਗਏ , ਅਭਿਜੀਤ ਸਿੰਘ ਮਿਸਟਰ ਸੈਫਰਨਾਈਟ,ਗੁਰਸੀ਼ਨ ਮਿਸ ਸੈਫਰਨਾਈਟ, ਗੁਰਲੀਨ ਕੌਰ ਮਿਸ ਐਲੀਗੈਂਸ, ਵੰਸ਼ ਕਪਿਲਾ ਮਿਸਟਰ ਕਨਜੀਨੀਅਲ ਚੁਣੇ ਗਏ , ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਦੀਪ ਕੌਰ ਕਾਹਲੋਂ ਨੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ