ਪਿੰਡ ਚਨਾਰਥਲ ਕਲਾਂ ਵਿਖੇ ਮਾਰਕੀਟ ਕਮੇਟੀ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਹੋਰ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 6 ਫਰਵਰੀ : ਸੂਬੇ ਦੇ ਵਿਕਾਸ ਕਾਰਜਾਂ ਨੂੰ ਬੜ੍ਹਾਵਾ ਦੇਣ ਦੇ ਲਈ ਸਰਕਾਰ ਨੇ ਖਜਾਨੇ ਦਾ ਮੂੰਹ ਪੰਜਾਬ ਦੇ ਵੱਲ ਖੋਲ੍ਹ ਦਿੱਤਾ ਹੈ, ਜਿਸ ਦੇ ਚੱਲਦਿਆਂ ਆਏ ਦਿਨ ਵਿਕਾਸ ਕਾਰਜਾਂ ਦੇ ਉਦਘਾਟਨ ਹੋ ਰਹੇ ਹਨ , ਇਸ ਫ਼ੈਸਲੇ ਦੇ ਨਾਲ ਹੀ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਵਚਨਬੱਧ ਹੈ , ਇਹ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਚਨਾਰਥਲ ਕਲਾਂ ਵਿਖੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਦੇ ਸਮੇਂ ਕੀਤਾ
ਲਖਵੀਰ ਰਾਏ ਨੇ ਕਿਹਾ ਕਿ ਮਾਰਕੀਟ ਕਮੇਟੀ ਚਨਾਰਥਲ ਦੀ ਨਵੀ ਬਿਲਡਿੰਗ ਨੂੰ ਇਕ ਕਰੋੜ 66 ਲੱਖ ਰੁਪਏ ਲਗਾਕੇ ਤਿਆਰ ਕੀਤਾ ਗਿਆ ਹੈ , ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਬਣਨ ਤੋਂ ਬਾਦ ਲਗਭਗ 26 ਹਜਾਰ ਨੌਜਵਾਨਾ ਨੂੰ ਨੋਕਰੀ ਦਿੱਤੀ ਗਈ, ਲੋਕਾ ਦੇ ਬਿਜਲੀ ਦੇ ਬਿਲ ਮਾਫ ਕੀਤੇ ਗਏ, ਮੁਹੱਲਾ ਕਲੀਨਿੰਕ ਖੋਲਕੇ ਸਿਹਤ ਸਹੁਲਤਾ ਨੂੰ ਹੋਰ ਵਧੇਰੇ ਬਿਹਤਰ ਬਣਾਇਆ ਜਾ ਰਿਹਾ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਰੋਜਾਨਾ ਮਾਮਲੇ ਦਰਜ ਹੋ ਰਹੇ ਹਨ ,ਪੰਜਾਬ ਦੇ ਲੋਕਾਂ ਨੂੰ ਉਤਾਵਲੇ ਨਹੀਂ ਹੋਣਾ ਚਾਹੀਦਾ, ਸਰਕਾਰ ਵੱਲੋਂ ਸਾਰੇ ਵਿਕਾਸ ਕਾਰਜ ਕਰਵਾਏ ਜਾਣਗੇ , ਜੇਕਰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਤੇ ਝਾਤ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਰਿਆਂ ਨਾਲੋਂ ਵਧੀਆ ਕੰਮ ਕੀਤਾ ਗਿਆ ਹੈ, ਉਹ ਵੀ ਇੱਕ ਸਾਲ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਵੀ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ , ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਮਾਰਕੀਟ ਕਮੇਟੀ ਚਨਾਰਥਲ ਦੀ ਨਵੀਂ ਬਿਲਡਿੰਗ ਦੀ ਵਧਾਈ ਦਿੰਦਿਆਂ ਕਿਹਾ ਕਿ ਤੁੁਹਾਡੇ ਇਲਾਕੇ ਵਿੱਚ ਵੀ ਸਰਕਾਰ ਵੱਲੋਂ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ , ਇਸ ਮੌਕੇ ਪਿੰਡ ਵਾਸੀਆਂ ਦੇ ਵੱਲੋਂ ਲਖਵੀਰ ਸਿੰਘ ਰਾਏ ਨੂੰ ਸਿਰੋਪਾਓ ਭੇਂਟ ਕੀਤਾ ਗਿਆ
ਇਸ ਮੌਕੇ ਐਸ. ਡੀ. ਐੱਮ. ਹਰਪ੍ਰੀਤ ਅਟਵਾਲ, ਜਿਲ੍ਹਾ ਮੰਡੀ ਅਫਸਰ ਸਵਰਨ ਸਿੰਘ, ਮਾਰਕੀਟ ਕਮੇਟੀ ਸਰਹਿੰਦ ਦੇ ਨਵਨਿਯੁੁਕਤ ਚੇਅਰਮੈਨ ਗੁੁਰਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਜਿੰਦੂ, ਅਵਤਾਰ ਸਿੰਘ, ਸਾਧੂ ਰਾਮ ਭੱਟਮਾਜਰਾ, ਚਰਨਜੀਤ ਟਿਵਾਣਾ, ਅਵਤਾਰ ਸਿੰਘ, ਹਰਿੰਦਰ ਸਿੰਘ, ਅਮਰਿੰਦਰ ਮੌਂਟੀ, ਸੈਕਟਰੀ ਬਲਜੀਤ ਭੱਟੀ, ਕੁੁਲਦੀਪ ਸਿੰਘ ਘੁੰਮਣ, ਅਮਰੀਕ ਸਿੰਘ, ਵਰੂਣ ਜ਼ਖ਼ਮੀ, ਰਾਜ ਕੁੁਮਾਰ, ਕਰਨਵੀਰ ਟਿਵਾਣਾ, ਜਗਜੀਤ ਰਿਉਣਾ, ਗੱਜਣ ਸਿੰਘ, ਸੁੁਰਜੀਤ ਸਿੰਘ ਬੱਬਲੀ, ਮਲਕੀਤ ਸਿੰਘ ਪੰਡਰਾਲੀ, ਹਰਮੇਸ਼ ਛੰਨਾ, ਬਲਵੀਰ ਚੀਮਾ, ਹਰਸ਼ਦੀਪ ਰੁੁੜਕੀ, ਜਗਜੀਤ ਟਿਵਾਣਾ, ਕਰਮਜੀਤ, ਸਰਪੰਚ ਸੁੁਖਦੀਪ ਸਰਾਣਾ, ਪਰਮਜੀਤ ਸਿੰਘ, ਗੁੁਰਜਿੰਦਰ ਗੁੁਰੀ, ਵਿਜੇ ਵੀਰ, ਰੰਮੀ ਬੈਂਸ ਅਤੇ ਹੋਰ ਵੀ ਹਾਜਰ ਸਨ