ਸਿੱਖਿਆ ਮੰਤਰੀ ਵੱਲੋਂ ਗ਼ੈਰ-ਹਾਜ਼ਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਚੰਡੀਗੜ੍ਹ, 6 ਫਰਵਰੀ 2023- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਲੋਂ ਅੱਜ ਸਵੇਰੇ SDM ਦਫਤਰ ਨੰਗਲ ਵਿਖੇ ਰੇਡ ਕੀਤੀ ਗਈ ਅਤੇ ਕਈ ਮੁਲਾਜ਼ਮ ਇਸ ਦੌਰਾਨ ਗੈਰ ਹਾਜ਼ਰ ਪਾਏ ਗਏ ਸਨ, ਜਿਨ੍ਹਾਂ ਖਿਲਾਫ਼ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਕਾਰਵਾਈ ਕਰਦਿਆਂ ਹੋਇਆ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ, ਅੱਜ ਸਵੇਰੇ ਮੈਂ SDM ਦਫਤਰ ਨੰਗਲ ਗਿਆ ਜਿੱਥੇ ਬਹੁਤ ਸਾਰੇ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਤੇ ਕਈ ਮੁਲਾਜ਼ਮ ਸਮੇਂ ਤੋਂ ਲੇਟ ਪਹੁੰਚੇ।
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ, ਗੈਰ ਹਾਜ਼ਰ ਮੁਲਾਜ਼ਮਾਂ ਅਤੇ ਲੇਟ ਪਹੁੰਚੇ ਮੁਲਾਜ਼ਮਾਂ ਖਿਲਾਫ ਸੋ ਕੋਜ਼ ਨੋਟਿਸ ਤੇ ਟਰਮੀਨੇਸ਼ਨ ਨੋਟਿਸ ਜਾਰੀ ਕਰਨ ਲਈ ਡੀ ਸੀ ਰੋਪੜ ਨੂੰ ਕਹਿ ਦਿੱਤਾ ਗਿਆ ਹੈ। ਮੇਰੇ ਵੱਲੋ ਇੱਕ ਹਫਤੇ ਬਾਅਦ ਫੇਰ ਏਸ ਦਫਤਰ ਦਾ ਦੌਰਾ ਕੀਤਾ ਜਾਵੇਗਾ ਅਤੇ ਮੇਰੇ ਵੱਲੋਂ ਸਬੰਧਿਤ ਅਫਸਰਾਂ ਨੂੰ ਹਦਾਇਤ ਹੈ ਕਿ ਹਫਤੇ ਵਿੱਚ ਨੰਗਲ ਦੇ ਲੋਕਾਂ ਦੇ ਸਾਰੇ ਪੈਂਡਿੰਗ ਕੰਮਾਂ ਦਾ ਨਿਪਟਾਰਾ ਕੀਤਾ ਜਾਵੇ। ਅਗਰ ਫੇਰ ਵੀ ਮੇਰੇ ਨੰਗਲ ਦੇ ਲੋਕਾਂ ਦਾ ਕੋਈ ਕੰਮ ਏਸ ਦਫਤਰ ਵਿੱਚ ਰੋਕਿਆ ਜਾਂਦਾ ਹੈ ਤਾਂ ਤੁਸੀਂ ਅਗਲੇ ਸੋਮਵਾਰ ਮੈਨੂੰ ਏਸ ਦਫਤਰ ਵਿੱਚ ਮਿਲ ਸਕਦੇ ਹੋ।