ਪਟਿਆਲਾ: ਪੁਲਿਸ ਦੇ ਸਾਇਬਰ ਕ੍ਰਾਈਮ ਸੈਲ ਅਤੇ ਐਸ ਐਚ ਓ ਥਾਣਾ ਤ੍ਰਿਪੜੀ ਵੱਲੋਂ ਕੀਤਾ ਸ਼ਲਾਘਾਯੋਗ ਕੰਮ
ਜੀ ਐਸ ਪੰਨੂ
ਪਟਿਆਲਾ, 06 ਫਰਵਰੀ 2023: ਪਟਿਆਲਾ ਪੁਲਿਸ ਦੇ ਸਾਇਬਰ ਕ੍ਰਾਈਮ ਸੈਲ ਅਤੇ ਐਸ ਐਚ ਓ ਥਾਣਾ ਤ੍ਰਿਪੜੀ ਵੱਲੋਂ ਬੜੇ ਸ਼ਲਾਘਾਯੋਗ ਢੰਗ ਨਾਲ ਕੀਨੀਆ ਦੇਸ਼ ਦੇ ਰਹਿਣ ਵਾਲੇ 02 ਵਿਦੇਸ਼ੀਆਂ ਦਾ ਮੋਬਾਇਲ ਫ਼ੋਨ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ।
ਉਨ੍ਹਾਂ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ 02 ਵਿਦੇਸ਼ੀ, ਜੋ ਕਿ ਕੀਨੀਆ ਦੇਸ਼ ਦੇ ਰਹਿਣ ਵਾਲੇ ਹਨ, ਮਿੰਨੀ ਸਕੱਤਰੇਤ ਪਟਿਆਲਾ ਕਿਸੇ ਕੰਮ ਬਾਬਤ ਆਏ ਹੋਏ ਸਨ ਜਿੱਥੇ ਕਿ ਇਨ੍ਹਾਂ ਦਾ ਮੋਬਾਇਲ ਫੂਨ ਡਿੱਗ ਗਿਆ ਅਤੇ ਕਿਸੇ ਵਿਅਕਤੀ ਨੇ ਇਹ ਮੋਬਾਇਲ ਫੂਨ ਚੁੱਕ ਕੇ ਅੱਗੇ ਕਿਸੇ ਨੂੰ ਵੇਚ ਦਿੱਤਾ ਜਿਸ ਵਿਅਕਤੀ ਨੂੰ ਇਹ ਮੋਬਾਇਲ ਵੇਚਿਆ ਉਹ ਵਿਅਕਤੀ ਅੱਗੇ ਦੁਬਈ ਦੇਸ਼ ਚਲਾ ਗਇਆ ਅਤੇ ਮੋਬਾਇਲ ਵੀ ਨਾਲ ਲਈ ਗਿਆ, ਇਸ ਸਬੰਧੀ ਇਨ੍ਹਾਂ ਵਿਦੇਸ਼ੀਆਂ ਵੱਲੋਂ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਖ਼ਾਸਤ ਦਰਜ ਕਰਵਾਈ ਗਈ, ਜਿਨ੍ਹਾਂ ਨੇ ਅੱਗੇ ਸਾਇਬਰ ਕ੍ਰਾਈਮ ਸੈਲ ਦੀ ਮਦਦ ਨਾਲ ਫੂਨ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ।ਸਾਇਬਰ ਕ੍ਰਾਈਮ ਸੈਲ ਪਟਿਆਲਾ ਨੇ ਟੈਕਨੀਕਲ ਢੰਗ ਨਾਲ ਕੀਤੀ ਤਫਤੀਸ਼ ਦੇ ਅਧਾਰ ਤੇ ਪਤਾ ਲਗਾਇਆ ਕਿ ਇਹ ਮੁਬਾਇਲ ਦੁਬਈ ਵਿਚ ਹੈ ਤਾਂ ਉਸ ਵਿਅਕਤੀ ਦੇ ਘਰ ਵਾਲਿਆਂ ਨਾਲ ਸੰਪਰਕ ਕਰਕੇ ਇਹ ਮੁਬਾਇਲ ਫੂਨ ਵਾਪਸ ਭਾਰਤ ਮੰਗਵਾਇਆ ਗਿਆ ਅਤੇ ਕੀਨੀਆਂ ਦੇਸ਼ ਦੇ ਇਨ੍ਹਾਂ ਵਿਦੇਸ਼ੀਆਂ ਨੂੰ ਵਾਪਸ ਕੀਤਾ ਗਿਆ। ਇਨ੍ਹਾਂ ਵਿਦੇਸ਼ੀਆਂ ਵੱਲੋਂ ਐਸ.ਐਸ.ਪੀ ਪਟਿਆਲਾ, ਸਾਇਬਰ ਸੈਲ ਟੀਮ ਅਤੇ ਐਸ ਐਚ ਓ ਤ੍ਰਿਪੜੀ ਦਾ ਧੰਨਵਾਦ ਕੀਤਾ ਗਿਆ।