ਛੋਟੀ ਉਮਰੇ ਦੁਕਾਨਾਂ ’ਤੇ ਕੰਮ ਕਰਦੇ ਬੱਚਿਆਂ ਲਈ ਪੈਦਾ ਹੋਣ ਰੁਜਗਾਰ ਦੇ ਮੌਕੇ : ਨਾਰੰਗ
ਦੀਪਕ ਗਰਗ
ਕੋਟਕਪੂਰਾ, 06 ਫਰਵਰੀ 2023: ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੁਕਾਨਾ ’ਤੇ ਛੋਟੀ ਉਮਰੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਤੱਕ ਸੀਮਿਤ ਰਹਿਣ ਦੀ ਬਜਾਇ ਉਹਨਾਂ ਬੱਚਿਆਂ ਲਈ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾਣ। ਜਥੇਬੰਦੀ ਦੀ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਤੇਜ ਕਰਨ ਦਾ ਮਤਾ ਪਾਸ ਕੀਤਾ ਗਿਆ। ਜਥੇਬੰਦੀ ਦੇ ਸੂਬਾਈ ਪ੍ਰਧਾਨ (ਸੀ.ਐੱਲ.ਸੀ.) ਅਤੇ ਜਿਲਾ ਚੇਅਰਮੈਨ ਮਨੋਜ ਗੁਲਾਟੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਬੇਦੀ ਨੂੰ ਕੋਟਕਪੂਰਾ ਸ਼ਹਿਰੀ ਸੀਐੱਲਸੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਨਰਿੰਦਰ ਕੁਮਾਰ ਮੈਂਬਰ ਮੁਖੀਆ, ਮਨੀਸ਼ ਨਾਰੰਗ ਵਾਈਸ ਪ੍ਰਧਾਨ ਅਤੇ ਬਲਜਿੰਦਰ ਸਿੰਘ ਜਿਲਾ ਚੇਅਰਮੈਨ ਟਰਾਂਸਪੋਰਟ ਸੈੱਲ ਨੇ ਆਖਿਆ ਕਿ ਜਥੇਬੰਦੀ ਵਿੱਚ ਸ਼ਾਮਲ ਕਰਨ ਵਾਲੇ ਵਿਅਕਤੀ ਦੇ ਕਿਰਦਾਰ, ਪਿਛੋਕੜ, ਸੋਚ ਅਤੇ ਸੇਵਾ ਕਾਰਜਾਂ ਦੀ ਬਕਾਇਦਾ ਪੜਤਾਲ ਕੀਤੀ ਜਾਂਦੀ ਹੈ। ਜਿਲਾ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਸਮੇਤ ਕਪਿਲ ਦੇਵ ਅਤੇ ਹੋਰ ਅਹੁਦੇਦਾਰਾਂ ਨੇ ਲਵਪ੍ਰੀਤ ਸਿੰਘ ਦੀ ਨਿਯੁਕਤੀ ’ਤੇ ਖੁਸ਼ੀ ਜਾਹਰ ਕਰਦਿਆਂ ਲਵਪ੍ਰੀਤ ਨੂੰ ਜਥੇਬੰਦੀ ਦੇ ਨਿਯਮਾ ਤੋਂ ਜਾਣੂ ਕਰਵਾਇਆ।