← ਪਿਛੇ ਪਰਤੋ
ਚੰਡੀਗੜ੍ਹ: ਕਾਰਮਲ ਸਕੁਲ ’ਚ ਦਰੱਖਤ ਡਿੱਗਣ ਦੇ ਮਾਮਲੇ ਵਿਚ ਜਸਟਿਸ ਚੌਹਾਨ ਕਮੇਟੀ ਨੇ ਸੌਂਪੀ ਰਿਪੋਰਟ ਚੰਡੀਗੜ੍ਹ, 7 ਫਰਵਰੀ, 2023: ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਦੇ ਮਾਮਲੇ ਵਿਚ ਜਸਟਿਸ (ਰਿਟਾ.) ਜਤਿੰਦਰ ਚੌਹਾਨ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਸਕੂਲ ਦੀ ਕੋਈ ਗਲਤੀ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਇੰਜੀਨੀਅਰਿੰਗ ਵਿਭਾਗ ਨੇ ਹੈਰੀਟੇਜ ਦਰੱਖਤ ਦੀ ਸਹੀ ਤਰੀਕੇ ਸੰਭਾਲ ਨਹੀਂ ਕੀਤੀ। ਰਿਪੋਰਟ ਵਿਚ ਕਿਸੇ ਖਿਲਾਫ ਕਾਰਵਾਈ ਕਰਨ ਦਾ ਜ਼ਿਕਰ ਨਹੀਂ ਹੈ। ਯਾਦ ਰਹੇ ਕਿ 8 ਜੁਲਾਈ ਨੂੰ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ 250 ਸਾਲ ਪੁਰਾਣਾ ਹੈਰੀਟੇਜ ਦਰੱਖਤ ਡਿੱਗ ਗਿਆ ਸੀ ਜਿਸ ਹੇਠਾਂ ਆਉਣ ਨਾਲ ਇਕ ਵਿਦਿਆਰਥਣ ਦੀ ਮੌਤ ਹੋ ਗਈ ਸੀ। ਕਈ ਹੋਰ ਵਿਦਿਆਰਥਣਾਂ ਤੇ ਸਕੂਲ ਅਟੈਂਡੈਂਟ ਵੀ ਫੱਟੜ ਹੋ ਗਏ ਸਨ।
Total Responses : 131