ਪਿੰਡ ਜੈ ਸਿੰਘ ਵਾਲਾ ਵਿਖੇ ਅੰਤਰਰਾਸ਼ਟਰੀ ਕਵੀ ਦਰਬਾਰ ਤੇ ਧੀਆਂ ਦੀ ਲੋਹੜੀ ਸਮਾਗਮ
ਅੰਮ੍ਰਿਤਪਾਲ ਸਿੰਘ ਸੁਖਾਨੰਦ ਹਲਕਾ ਵਿਧਾਇਕ ਨੇ ਕੀਤੀ ਪ੍ਰਧਾਨਗੀ ਮੋਗਾ, 7 ਫਰਵਰੀ, 2023: ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਉਨਟਾਰੀਓ(ਕੈਨੇਡਾ) ਵਲੋ ਪਿੰਡ ਜੈ ਸਿੰਘ ਵਾਲਾ ਵਿਖੇ ਸਵਰਗੀ ਤੀਰਥ ਸਿੰਘ ਗੈਦੂ ਅਤੇ ਮਾਤਾ ਹਰਦਿਆਲ ਕੌਰ ਗੈਦੂ ਦੀ ਯਾਦ ਵਿਚ ਅੰਤਰਰਾਸ਼ਟਰੀ ਪੱਧਰ ਦਾ ਕਵੀ ਦਰਬਾਰ ਹੋਇਆ ਤੇ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਹਲਕਾ ਬਾਘਾਪੁਰਾਣਾ, ਵਿਸ਼ੇਸ ਮਹਿਮਾਨ ਵਜੋਂ ਹਰੀ ਸਿੰਘ ਜਾਚਿਕ, ਮਨਜੀਤ ਇੰਦਰਾ, ਡਾ. ਲਾਭ ਸਿੰਘ ਖੀਵਾ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ(ਇੰਗਲੈਂਡ), ਸੁੰਦਰ ਪਾਲ ਰਾਜਾਸਾਂਸੀ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਦਲਜੀਤ ਸਿੰਘ ਗੈਦੂ ਚੇਅਰਮੈਨ, ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਉਨਟਾਰੀਓ,ਜਰਨੈਲ ਸਿੰਘ ਮਠਾੜੂ (ਕੈਨੇਡਾ) ਪ੍ਰਧਾਨ ਆਰ ਐਫ਼ ਐਸ ਓ, ਸੋਹਣ ਸਿੰਘ ਗੈਦੂ ਮੀਤ ਪ੍ਰਧਾਨ ਇੰਡੀਆ ਕਮੇਟੀ, ਪੰਜਾਬ ਭਵਨ ਜਲੰਧਰ ਦੀ ਸੰਚਾਲਕਾ ਹਰਪ੍ਰੀਤ ਕੌਰ ਪ੍ਰੀਤ ਹੀਰ ਸ਼ਾਮਲ ਸਨ। ਅੰਮ੍ਰਿਤਪਾਲ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਮਾਤਾ ਪਿਤਾ ਦਾ ਸਤਿਕਾਰ ਅਤੇ ਲੜਕੀਆਂ ਨੂੰ ਲੜਕਿਆਂ ਦਾ ਬਰਾਬਰ ਦਾ ਦਰਜਾ ਦੇਣਾ ਸਾਡਾ ਫਰਜ਼ ਬਣਦਾ ਹੈ। ਉਹਨਾਂ ਕਿਹਾ ਭਗਵੰਤ ਮਾਨ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਕਰਨ ਲਈ ਯਤਨਸੀਲ ਹੈ। ਉਹਨਾਂ ਕਿਹਾ ਕਿ ਪ੍ਰਵਾਸੀ ਜਿਹੜੇ ਆਪਣੇ ਵਿਰਸੇ ਵਿਰਾਸਤ ਨਾਲ ਜੁੜੇ ਹੋਏ ਹਨ ਤੇ ਆਪਣੇ ਦੇਸ਼ ਵਿੱਚ ਆ ਕੇ ਸਮਾਗਮ ਰਚਾਉਂਦੇ ਤੇ ਲੋਕਾਂ ਨੂੰ ਖੇਡਾਂ ਤੇ ਵਿਰਾਸਤ ਨਾਲ ਜੋੜਦੇ ਹਨ। ਦਲਜੀਤ ਸਿੰਘ ਗੈਦੂ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ 18,19 ਅਤੇ 20 ਮਈ ਨੂੰ ਬਰੈਂਪਟਨ (ਕੈਨੇਡਾ ) ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਪੰਜਾਬੀਆਂ ਨੁੰ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਉਹਨਾਂ ਕਿਹਾ ਕਿ ਹਰ ਸਾਲ ਪਿੰਡ ਵਿਚ ਅੱਖਾਂ ਦਾ ਕੈਪ ਲਗਾਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉਹਨਾਂ ਪਿੰਡ ਦੀਆਂ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖਰਚ ਕਰਨ ਬਾਰੇ ਵੀ ਕਿਹਾ। ਡਾ ਲਾਭ ਸਿੰਘ ਖੀਵਾ ਨੇ ਸੰਬੋਧਨ ਕਰਦਿਆ ਕਿਹਾ ਰਾਮਗੜ੍ਹੀਆ ਫਾਊਂਡੇਸ਼ਨ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਕੈਨੇਡਾ ਵਿਚ ਮਨਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਸਾਹਿਤਕਾਰਾਂ ਤੇ ਲੇਖਕਾਂ ਨੂੰ ਜੱਸਾ ਸਿੰਘ ਰਾਮਗੜ੍ਹੀਆ ਸਬੰਧੀ ਆਪਣੀਆਂ ਰਚਨਾਵਾਂ ਭੇਜਣ ਲਈ ਕਿਹਾ। ਉਹਨਾਂ ਕਿਹਾ ਕਿ ਕਿਤਾਬ ਤਿਆਰ ਕੀਤੀ ਜਾ ਰਹੀ ਹੈ। ਮਨਜੀਤ ਇੰਦਰਾ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਸ਼ਲਾਘਾ ਕਰਦਿਆਂ ਤਰੱਨਮ ਵਿੱਚ ਲੋਹੜੀ ਦੇ ਗੀਤ ਗਾ ਕੇ ਵਿਰਸੇ ਨਾਲ ਜੋੜਿਆ। ਹਰੀ ਸਿੰਘ ਜਾਚਿਕ ਨੇ ਕਿਹਾ ਕਿ ਆਪਨੇ ਬਜ਼ੁਰਗਾਂ ਦੀ ਸੇਵਾ ਕਰਨਾ ਤੇ ਮਰਨ ਉਪਰੰਤ ਉਹਨਾਂ ਦੀ ਵਿਰਾਸਤ ਨੂੰ ਕਾਇਮ ਰੱਖਣਾ ਚੰਗੇ ਸੰਸਕਾਰਾਂ ਵਿਚ ਸ਼ਾਮਲ ਹਨ। ਲਖਵਿੰਦਰ ਸਿੰਘ ਲੱਖਾ ਨੇ ਆਪਣੇ ਵਿਚਾਰ ਤੇ ਰਚਨਾਵਾਂ ਪੇਸ਼ ਕੀਤੀਆਂ।

ਇਸ ਮੌਕੇ ਹੋਏ ਕਵੀ ਦਰਬਾਰ ਵਿਚ ਕੈਨੇਡੀਅਨ ਸੁੰਦਰ ਪਾਲ ਰਾਜਾਸਾਂਸੀ, ਨਿਰਮਲਾ ਗਰਗ, ਕੁਲਵੰਤ ਕੌਰ ਗੈਦੂ, ਸੰਦੀਪ ਸੁਮਨ, ਕਰਨੈਲ ਸਿੰਘ ਅਸਪਾਲ, ਹਰਮੀਤ ਕੌਰ ਮੀਤ, ਸੱਚਪ੍ਰੀਤ ਕੌਰ, ਚਮਕੌਰ ਸਿੰਘ ਝੰਡੇਵਾਲਾ, ਬਲਵੰਤ ਸਿੰਘ ਝੰਡੇਵਾਲਾ, ਸੁਖਮਿੰਦਰ ਸਿੰਘ ਗਿੱਲ, ਸ਼ਾਇਰ ਭੱਟੀ ਪਰਮਜੀਤ ਸਿੰਘ ਪਰਮ, ਸਰਬਜੀਤ ਕੌਰ ਸਹੋਤਾ, ਕੰਵਰਪ੍ਰੀਤ ਕੌਰ ਮਾਨ, ਵਤਨਵੀਰ ਜ਼ਖਮੀ, ਪਰਮਿੰਦਰ ਅਲਬੇਲਾ, ਡਾ ਰਮਨਦੀਪ ਸਿੰਘ ਦੀਪ, ਪਰਮਜੀਤ ਕੌਰ ਸ਼ੇਖੂਪੁਰਾ, ਬਬਲਜੀਤ ਕੌਰ ਬਬਲੀ, ਰਮਨਦੀਪ ਕੌਰ ਹਰਸਰਜਾਈ, ਅਮਿਤ ਕੌਰ, ਜਸਪ੍ਰੀਤ ਸਿੰਘ ਜੱਸੀ, ਕੁਲਵਿੰਦਰ ਕੁਮਾਰ, ਗੁਰਵਿੰਦਰ ਸਿੰਘ ਪੰਜਾਬੀ, ਨਜ਼ਮਾ ਖਾਤੂਨ ਨਾਜ਼, ਗੁਰਸਾਹਿਬ ਸਿੰਘ ਤੇਜੀ, ਸੁਰਜੀਤ ਕੌਰ ਭੋਗਪੁਰ, ਰਾਜ ਕਲਾਨੌਰ, ਲਖਵਿੰਦਰ ਕੌਰ ਪਿੰਕੀ, ਮਨਪ੍ਰੀਤ ਕੌਰ ਪ੍ਰੀਤ, ਹਰਪ੍ਰੀਤ ਸਿੰਘ ਪੱਤੋ, ਜਸਜੋਤ ਸਿੰਘ, ਰਾਜਿੰਦਰ ਰਾਣੀ, ਸੰਦੀਪ ਬਾਦਸ਼ਾਹਪੁਰੀ,ਮਨੀ ਹਠੂਰ, ਡਾ ਟਿੱਕਾ ਜੇ.ਐੱਸ. ਸਿੱਧੂ, ਪਰਜਿੰਦਰ ਕੌਰ ਕਲੇਰ, ਨਿਰਮਲ ਕੌਰ, ਮਨਜੀਤ ਕੌਰ ਧੀਮਾਨ, ਸ਼ਮਿੰਦਰ ਸਿੰਘ ਮੁਕਤਸਰ, ਮੇਜਰ ਸਿੰਘ ਕਲਸੀ, ਅਜਮੇਰ ਸਿੰਘ ਕਲਸੀ, ਗਿਆਨੀ ਅਜੀਤ ਸਿੰਘ ਟਾਡੀਆਂ, ਰਸਪਿੰਦਰ ਕੌਰ ਗਿੱਲ, ਹਰਕੰਵਲ ਸੈਣੀ, ਅਮਨ ਸੋਢੀ, ਹਰਸੰਗੀਤ, ਗਿੱਲ ਸੁਰਜੀਤ, ਮਨਜੀਤ ਸਿੰਘ ਮੋਗਾ, ਗੁਰਜੀਤ ਕੌਰ ਮੋਗਾ, ਰਾਜਵੀਰ ਕੌਰ , ਪਰਮਜੀਤ ਕੌਰ ਨੇ ਰਚਨਾਂਵਾ ਪੇਸ਼ ਕੀਤੀਆਂ। ਮੰਚ ਦਾ ਸੰਚਾਲਨ ਬਲਬੀਰ ਕੌਰ ਰਾਏਕੋਟੀ ਜਨਰਲ ਸਕੱਤਰ ਆਰ ਐਫ ਐਸ ਓ ਤੇ ਪ੍ਰੋ ਗੁਰਵਿੰਦਰ ਕੌਰ ਗੁਰੀ ਨੇ ਬਾਖੂਬੀ ਨਿਭਾਇਆ ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਸੋਹਣ ਸਿੰਘ ਗੈਦੂ ਤੇ ਕੁਲਵੰਤ ਕੌਰ ਗੈਦੂ ਨੁੰ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵਲੋਂ ਸਾਰੇ ਮਹਿਮਾਨਾੰ ਤੇ ਕਵੀਆਂ ਨੁੰ ਯਾਦਗਾਰੀ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਲੋਹੜੀ ਬਾਲੀ ਗਈ ਤੇ ਧੀਆਂ ਦੀ ਲੋਹੜੀ ਦੇ ਸਬੰਧ ਵਿੱਚ 13 ਨਵਜੰਮੀਆਂ ਬੱਚੀਆਂ ਨੂੰ ਵਿਸ਼ੇਸ਼ ਤੋਹਫੇ ਭੇੰਟ ਕੀਤੇ ਗਏ।