ਲੁਧਿਆਣਾ; ਅਦਾਲਤ ਦੇ ਬਾਹਰ ਚੱਲੀਆਂ ਗੋਲੀਆਂ
ਲੁਧਿਆਣਾ 7 ਫਰਵਰੀ 2023- ਲੁਧਿਆਣਾ ਅਦਾਲਤ ਦੇ ਬਾਹਰ ਗੋਲੀਆਂ ਚੱਲਣ ਦੇ ਨਾਲ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਸ ਨੂੰ ਕਿਸੇ ਗੱਡੀ ਵਿਚ ਪਾ ਕੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ, ਘਟਨਾ ਵਾਲੀ ਥਾਂ ਤੋਂ ਗੋਲੀਆ ਦੇ ਦੋ ਖੋਲ੍ਹ ਤਾਂ ਬਰਾਮਦ ਕਰ ਲਏ ਗਏ ਹਨ, ਬਾਕੀ ਜਾਂਚ ਜਾਰੀ ਹੈ।
ਪੁਲਿਸ ਮੁਤਾਬਿਕ, ਗਵਾਹੀ ਦੇਣ ਆਏ ਸਖ਼ਸ਼ ਤੇ ਗੋਲੀਆਂ ਚੱਲੀਆਂ ਹਨ। ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ, ਪੁਲਿਸ ਨੇ ਦਾਅਵਾ ਕੀਤਾ ਕਿ, ਕੋਰਟ ਦੇ ਬਾਹਰ ਸੜਕ 'ਤੇ ਗੋਲੀਆਂ ਚੱਲੀਆਂ ਹਨ। ਪੁਲਿਸ ਅਧਿਕਾਰੀ ਮੁਤਾਬਿਕ, 2020 ਦਾ ਇੱਕ ਮਾਮਲਾ ਹੈ, ਜਿਸ ਮਾਮਲੇ ਵਿਚ ਇਕ ਨੌਜਵਾਨ ਕੋਰਟ ਵਿਚ ਗਵਾਹ ਆਇਆ ਸੀ ਅਤੇ ਜਿਸ 'ਤੇ ਗੋਲੀਆਂ ਚੱਲੀਆਂ ਹਨ।
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ, ਇਹ ਮਾਮਲਾ ਗੈਂਗਵਾਰ ਦਾ ਨਹੀਂ ਹੈ।