ਕੈਨੇਡਾ: ਡਾਕਟਰ ਤਰਲੋਕ ਸਿੰਘ ਸਹੋਤਾ ਹੋਣਗੇ ਓਨਟਾਰੀਓ ਐਗਰੀਕਲਚਰਲ ਹਾਲ ਆਫ਼ ਫੇਮ ਵਿੱਚ ਸ਼ਾਮਲ
ਉਨਟਾਰੀਓ (ਕੈਨੇਡਾ), 7 ਫਰਵਰੀ 2023 - ਡਾਕਟਰ ਤਰਲੋਕ ਸਿੰਘ ਸਹੋਤਾ ਉਨ੍ਹਾਂ 11 ਵਿਅਕਤੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਜੂਨ ਮਹੀਨੇ ਚ ਓਨਟਾਰੀਓ ਐਗਰੀਕਲਚਰਲ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਲੇਕਹੈੱਡ ਯੂਨੀਵਰਸਿਟੀ ਐਗਰੀਕਲਚਰਲ ਰਿਸਰਚ ਸਟੇਸ਼ਨ ਦੇ ਡਾਇਰੈਕਟਰ ਡਾਕਟਰ ਤਰਲੋਕ ਸਿੰਘ ਸਹੋਤਾ ਥੰਡਰ ਬੇ ( Thunder Bay,Ontario) ਤੋਂ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਨ।
ਡਾਕਟਰ ਸਹੋਤਾ ਨੇ ਆਪਣੇ ਕੰਮ ਦੇ ਪ੍ਰਬੰਧਨ ਅਤੇ ਨਿੱਜੀ ਤੌਰ 'ਤੇ ਚਲਾਏ ਜਾਣ ਵਾਲੇ ਥੰਡਰ ਬੇ ਐਗਰੀਕਲਚਰਲ ਰਿਸਰਚ ਸਟੇਸ਼ਨ ਨੂੰ ਕਾਇਮ ਰੱਖਣ ਅਤੇ ਲੇਕਹੈੱਡ ਯੂਨੀਵਰਸਿਟੀ ਐਗਰੀਕਲਚਰਲ ਰਿਸਰਚ ਸਟੇਸ਼ਨ ਵਿੱਚ ਇਸਦੀ ਸਫਲ ਤਬਦੀਲੀ ਚ ਬਹੁਤ ਯੋਗਦਾਨ ਪਾਇਆ ਹੈ।
ਡਾਕਟਰ ਸਹੋਤਾ ਦੀ ਅਗਵਾਈ ਹੇਠ, ਖੋਜ ਸਟੇਸ਼ਨ ਨੇ ਹਮੇਸ਼ਾ ਹੀ ਵਿਕਾਸ-ਮੁਖੀ ਖੇਤੀ ਖੋਜਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜੋ ਕਿ ਸਫਲ ਕਿਸਾਨੀ ਦੇ ਜ਼ੋਰਦਾਰ ਵਿਸਤਾਰ ਦੇ ਯਤਨਾਂ ਨੂੰ ਆਸਾਨੀ ਨਾਲ ਲਾਗੂ ਕਰਨ ਚ ਸਹਾਈ ਸਿੱਧ ਹੋਇਆ ਹੈ।