ਨਾਇਬ ਤਹਿਸੀਲਦਾਰ ਭਰਤੀ ਨੋਟਿਸ ਰੱਦ
ਚੰਡੀਗੜ੍ਹ, 8 ਫਰਵਰੀ 2023-ਵਿਵਾਦਿਤ ਨਾਇਬ ਤਹਿਸੀਲਦਾਰ ਭਰਤੀ ਦਾ ਨੋਟਿਸ ਸੂਬਾ ਸਰਕਾਰ ਦੇ ਵਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਬਾਰੇ ਸਰਕਾਰ ਦੇ ਵਕੀਲ ਵਲੋਂ ਹਾਈਕੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ। ਵਕੀਲ ਨੇ ਕਿਹਾ ਹੈ ਕਿ, 12 ਦਸੰਬਰ 2020 ਦੇ ਭਰਤੀ ਨੋਟਿਸ ਦੇ ਅਨੁਸਾਰ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 20 ਜਨਵਰੀ 2023 ਦੇ ਫ਼ੈਸਲੇ ਅਨੁਸਾਰ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪਟੀਸ਼ਨਰ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਨੇ ਕਿਹਾ ਹੈ ਕਿ, ਪਟੀਸ਼ਨਕਰਤਾ ਨੂੰ ਆਪਣੇ ਉਪਾਅ ਦਾ ਲਾਭ ਲੈਣ ਲਈ ਰਿੱਟ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਕੋਰਟ ਨੇ ਦਿੱਤੀ ਹੈ।
