ਜਵਾਹਰ ਨਵੋਦਿਆ ਵਿਦਿਆਲਿਆ ਨੇ ਛੇਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਦੀ ਮਿਤੀ 15 ਫਰਵਰੀ ਤੱਕ ਵਧਾਈ
ਵਿਦਿਆਰਥੀ ਵਿਦਿਆਲਿਆ ਦੀ ਵੈਬਸਾਈਟ www.navodaya.gov.in ’ਤੇ ਕਰਵਾ ਸਕਦੇ ਹਨ ਆਨਲਾਈਨ ਰਜਿਸਟਰੇਸ਼ਨ
ਹੁਸ਼ਿਆਰਪੁਰ, 8 ਫਰਵਰੀ 2023 : ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਛੇਵੀਂ ਜਮਾਤ ਵਿਚ ਦਾਖਲੇ ਲਈ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਮਿਤੀ 15 ਫਰਵਰੀ ਤੱਕ ਵਧਾਈ ਗਈ ਹੈ, ਜੋ ਕਿ ਪਹਿਲਾਂ 8 ਫਰਵਰੀ ਤੱਕ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਜਮਾਤ ਛੇਵੀਂ ਵਿਚ ਦਾਖਲੇ ਲਈ ਹਾਲੇ ਫਾਰਮ ਨਹੀਂ ਭਰੇ ਹਨ, ਉਹ 15 ਫਰਵਰੀ ਤੱਕ ਆਪਣਾ ਫਾਰਮ ਵਿਦਿਆਲਿਆ ਦੀ ਵੈਬਸਾਈਟ www.navodaya.gov.in ਜਾਂ https://www/navodaya.gov.in/nvs/nvs-school/Hoshiarpur/en/home/ ਲਿੰਕ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਪ੍ਰਿੰਸੀਪਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਿਵਾਸੀ ਅਤੇ ਇਸ ਜ਼ਿਲ੍ਹੇ ਵਿਚ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਅਗਲੇ ਵਿਦਿਅਕ ਸੈਸ਼ਨ ਵਿਚ ਛੇਵੀਂ ਜਮਾਤ ਵਿਚ ਦਾਖਲਾ ਲੈਣ ਲਈ ਆਨਲਾਈਨ ਰਸਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਥਾਈ ਨਿਵਾਸੀ ਹੋਵੇ, ਜਮਾਤ ਤੀਸਰੀ ਤੇ ਚੌਥੀ ਕਿਸੇ ਸਰਕਾਰੀ/ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਪੂਰਾ ਵਿਦਿਅਕ ਸੈਸ਼ਨ ਲਗਾ ਕੇ ਪਾਸ ਕੀਤੀ ਹੋਵੇ ਅਤੇ ਉਸ ਦਾ ਜਨਮ 1-5-2011 ਤੋਂ 30-4-2013 (ਦੋਵੇਂ ਮਿਤੀਆਂ ਸ਼ਾਮਿਲ) ਦੇ ਦਰਮਿਆਨ ਹੋਵੇ।