ਜਾਦੂ ਦੇ ਸ਼ੋਅ ਰਾਹੀਂ ਕੋਹੜ ਰੋਗ ਬਾਰੇ ਦਿਤੀ ਜਾਣਕਾਰੀ
ਜ਼ਿਲ੍ਹਾ ਸਿਹਤ ਵਿਭਾਗ ਨੇ ਸਕੂਲਾਂ ਵਿਚ ਕਰਵਾਏ ਸਮਾਗਮ
ਐਸ.ਏ.ਐਸ ਨਗਰ ,8 ਫਰਵਰੀ 2023 : ਸਿਵਲ ਸਰਜਨ ਡਾਕਟਰ ਆਦਰਸ਼ਪਾਲ ਕੌਰ ਦੇ ਦਿਸ਼ਾ ਨਿਰਦੇਸ਼ 'ਤੇ ਜ਼ਿਲ੍ਹਾ ਲੈਪਰੋਸੀ ਅਫਸਰ ਡਾਕਟਰ ਜਸਕਮਲ ਕੌਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਾਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਕਾਲੋਨੀ ਖਰੜ ਵਿਖੇ ਸ੍ਰੀ ਜਗਵੇਦ ਅਲਾਰਮ ਜਾਦੂਗਰ ਨੇ ਜਾਦੂ ਸ਼ੋਅ ਰਾਹੀਂ ਸਕੂਲੀ ਬੱਚਿਆਂ ਨੂੰ ਕੁਸ਼ਟ ਰੋਗ ਦੀ ਭਿਆਨਕ ਬਿਮਾਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਬਹੁਤ ਦਿਲਚਸਪ ਤਰੀਕੇ ਨਾਲ ਸਿਹਤ ਸਬੰਧੀ ਅਹਿਮ ਜਾਣਕਾਰੀ ਦਿਤੀ l
ਇਸ ਮੌਕੇ ਡਾਕਟਰ ਜਸਕਮਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਜਾਗਰੂਕਤਾ ਪਰੋਗਰਾਮ ਸਮੇਂ ਸਮੇਂ ਤੇ ਕਰਵਾਏ ਜਾਂਦੇ ਹਨl ਦਵਾਈ ਮਰੀਜ਼ਾਂ ਦੇ ਘਰ ਤੱਕ ਵੀ ਪਹੁੰਚਾਈ ਜਾਂਦੀ ਹੈ ਤਾਂ ਕੇ ਕੁਸ਼ਟ ਰੋਗ ਦੀ ਬਿਮਾਰੀ ਕਾਰਨ ਕੋਈ ਵੀ ਵਿਅਕਤੀ ਅਪਾਹਿਜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੰਤਵ ਲੋਕਾਂ ਖ਼ਾਸਕਰ ਸਕੂਲੀ ਬੱਚਿਆਂ ਨੂੰ ਕੋਹੜ ਰੋਗ ਦੇ ਲੱਛਣਾ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈl ਇਸ ਤੋਂ ਇਲਾਵਾ ਗੁਰਜਿੰਦਰ ਸਿੰਘ ਐਨ. ਐਮ. ਐਸ. ਨੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿਤੀl ਸਕੂਲ ਪ੍ਰਿੰਸੀਪਲ ਨੇ ਜਾਦੂਗਰ ਜਗਦੇਵ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਵਿਕਾਸ ਰਣਦੇਵ, ਡਾਕਟਰ ਸੁਬਿਨ, ਡਾਕਟਰ ਪ੍ਰਿਯੰਕਾ , ਡਾਕਟਰ ਰੋਹਿਨੀ, ਸਟਾਫ ਨਰਸ ਤਰਦੀਪ ਕੌਰ ਬੂਥਗੜ੍ਹ ਤੋਂ ਇਲਾਵਾ ਸਕੂਲ ਸਟਾਫ਼ ਆਦਿ ਮੌਜੂਦ ਸੀ ।