ਸਿਵਲ ਹਸਪਤਾਲ 'ਚ ਕੰਮਕਾਜ ਠੱਪ ਕਰ ਆਊਟਸੋਰਸ ਭਰਤੀ ਕੰਪਿਊਟਰ ਓਪਰੇਟਰ ਅਤੇ ਸਫਾਈ ਕਰਮਚਾਰੀਆਂ ਵਲੋਂ ਹੜਤਾਲ
ਬੀਤੇ ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖਾਹ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 8 ਫਰਵਰੀ 2023 - ਸਿਵਲ ਹਸਪਤਾਲ ਗੁਰਦਾਸਪੁਰ ਚ ਪੰਜਾਬ ਹੈਲਥ ਸਿਸਟਮ ਕਾਰਪੋਰਾਸ਼ਨ ਤਹਿਤ ਨੌਕਰੀ ਕਰ ਰਹੇ ਆਊਟਸੋਰਸ ਭਰਤੀ ਅਤੇ ਠੇਕਾ ਮੁਲਾਜਿਮ ਕੰਪਿਊਟਰ ਓਪਰੇਟਰ ਅਤੇ ਸਫਾਈ ਕਰਮਚਾਰੀਆਂ ਵਲੋਂ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਰੋਸ ਚ ਪੂਰੀ ਤਰ੍ਹਾਂ ਕੰਮਕਾਜ ਠੱਪ ਕਰ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ | ਹੜਤਾਲ ਦੇ ਚਲਦੇ ਓਪੀਡੀ ਪੂਰੀ ਤਰ੍ਹਾਂ ਬੰਦ ਰਹੀ ਅਤੇ ਅਖੀਰ ਹਸਪਤਾਲ ਪ੍ਰਸ਼ਾਸ਼ਨ ਵਲੋਂ 10 ਦਿਨ ਦੇ ਅੰਦਰ ਮਾਮਲਾ ਹੱਲ ਹੋਣ ਦੇ ਅਸ਼ਵਾਸ਼ਨ ਬਾਅਦ ਧਰਨਾ ਖਤਮ ਕੀਤਾ ਗਿਆ।|
ਉਥੇ ਹੀ ਧਰਨੇ ਤੇ ਬੈਠੇ ਕੰਪਿਊਟਰ ਓਪਰੇਟਰਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਚ ਪੰਜਾਬ ਹੈਲਥ ਸਿਸਟਿਮ ਕਾਰਪੋਰਾਸ਼ਨ ਤਹਿਤ ਨੌਕਰੀ ਕਰ ਰਹੇ ਆਊਟਸੋਰਸ ਭਰਤੀ ਤੇ ਭਰਤੀ ਨੌਕਰੀ ਕਰ ਰਹੇ ਹਨ ਅਤੇ ਉਹਨਾਂ ਨਾਲ ਸਫਾਈ ਸੇਵਕ ਵੀ ਹਨ।50 ਦੇ ਕਰੀਬ ਉਹ ਮੁਲਾਜਿਮ ਹਨ ਜਿਹਨਾਂ ਨੂੰ ਪਿਛਲੇ ਤਿਨ ਮਹੀਨੇ ਤੋਂ ਵੇਤਨ ਨਹੀਂ ਮਿਲਿਆ ਹੈ।
ਜਿਸ ਦੇ ਬਾਰੇ ਉਹ ਪਿਛਲੇ ਮਹੀਨਿਆਂ ਤੋਂ ਆਲਾ ਅਧਕਰਿਆ ਨੂੰ ਅਪੀਲ ਕਰ ਰਹੇ ਹਨ ਲੇਕਿਨ ਅਖੀਰ ਅੱਜ ਉਹਨਾਂ ਕੰਮਕਾਜ ਠੱਪ ਕਰ ਹੜਤਾਲ ਕੀਤੀ ਅਤੇ ਮੁੜ ਉਹਨਾਂ ਨੂੰ ਹਸਪਤਾਲ ਦੇ ਆਲਾ ਅਧਕਾਰੀਆਂ ਵਲੋਂ 10 ਦਿਨ ਅੰਦਰ ਉਹਨਾਂ ਦੀ ਮੰਗ ਦਾ ਹੱਲ ਹੋਣ ਦੇ ਅਸ਼ਵਾਸ਼ਨ ਦੇਣ ਤੋਂ ਬਾਅਦ ਹੜਤਾਲ ਵਾਪਿਸ ਲੈਕੇ ਕੰਮ ਸ਼ੁਰੂ ਕੀਤਾ ਹੈ ।ਲੇਕਿਨ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਤਨਖਾਹ 10 ਦਿਨ ਦੇ ਅੰਦਰ ਨਾ ਮਿਲੀ ਤਾ ਉਹਨਾਂ ਵਲੋਂ ਅਣਮਿਥੇ ਸਮੇ ਲਈ ਹੜਤਾਲ ਕੀਤੀ ਜਾਵੇਗੀ |