ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਤੌਰ ਤੇ ਮਾਲਕੀ ਹੱਕ ਦੇਣ ਸਬੰਧੀ ਡੀ ਸੀ ਮਲੇਰਕੋਟਲਾ ਵੱਲੋਂ ਜਿਲ੍ਹਾ ਅਧਿਕਰੀਆਂ ਨਾਲ ਮੀਟਿੰਗ
--“ਮੇਰਾ ਘਰ ,ਮੇਰੇ ਨਾਮ” ਸਕੀਮ ਤਹਿਤ ਕੀਤੇ ਜਾ ਰਹੇ ਕੰਮ ਚ ਲਿਆਂਦੀ ਜਾਵੇ ਤੇਜ਼ੀ : ਸੰਯਮ ਅਗਰਵਾਲ
- ' ਸਵਾਮਿਤਵਾ ' ਸਕੀਮ ਅਧੀਨ ਲਾਲ ਲਕੀਰ ਅੰਦਰ ਰਹਿੰਦੇ ਜ਼ਿਲ੍ਹੇ ਦੇ ਲੋਕਾਂ ਨੂੰ ਜਲਦ ਹੀ ਜ਼ਮੀਨ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ :ਡਿਪਟੀ ਕਮਿਸ਼ਨਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 08 ਫਰਵਰੀ :2023 - ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਵੱਲੋਂ ਅੱਜ ਪੰਜਾਬ ਸਰਕਾਰ ਦੀ ਸਕੀਮ “ਮੇਰਾ ਘਰ ,ਮੇਰੇ ਨਾਮ ” ਅਧੀਨ ਲਾਲ ਲਕੀਰ ਦੇ ਅੰਦਰ ਵੱਸ ਰਹੇ ਵਸਨੀਕਾਂ ਨੂੰ ਮਾਲਕੀ ਹੱਕਾਂ ਬਾਰੇ ਮਾਲਕੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਜਿਲ੍ਹੇ ਦੇ ਮਾਲ ਅਫਸਰ ਸ੍ਰੀ ਗੁਰਮੰਦਰ ਸਿੰਘ ,ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਕਰਨਦੀਪ ਸਿੰਘ, ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਤਹਿਸੀਲਦਾਰ ਮਾਲੇਰਕੋਟਲਾ ਸ੍ਰੀ ਮਨਜੀਤ ਸਿੰਘ ਰਾਜਲਾ, ਨਾਇਬ ਤਹਿਸੀਲਦਾਰ ਮਾਲੇਰਕੋਟਲਾ ਸ੍ਰੀ ਖੁਸਵਿੰਦਰ ਸਿੰਘ, ਨਾਇਬ ਤਹਿਸ਼ੀਲਦਾਰ ਅਹਿਮਦਗੜ੍ਹ ਸ੍ਰੀ ਰਾਮ ਲਾਲ ,ਸਦਰ ਕਾਨੂੰਗੋ ਸ੍ਰੀ ਰਣਜੀਤ ਸਿੰਘ ਨਾਲ ਸਮੀਖਿਆ ਮੀਟਿੰਗ ਕੀਤੀ ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਸਵਾਮਿਤਵਾ' ਸਕੀਮ ਤਹਿਤ “ਮੇਰਾ ਘਰ ਮੇਰੇ ਨਾਮ” ਸਕੀਮ ਅਧੀਨ ਜ਼ਿਲ੍ਹੇ ਅੰਦਰ ਚੁਣੇ ਹੋਏ ਵੱਖ-ਵੱਖ ਪਿੰਡਾਂ ਵਿੱਚ ਲੋੜਵੰਦਾਂ ਨੂੰ ਮਾਲਕੀ ਹੱਕ ਦੇਣ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ 171 ਪਿੰਡਾਂ ਵਿੱਚ ਲੋੜਵੰਦਾਂ ਨੂੰ ਮਾਲਕੀ ਹੱਕ ਦੇਣ ਲਈ ਚੋਣ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 155 ਪਿੰਡਾਂ ਡਰੋਨ ਸਰਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਜਿਸ ਵਿੱਚ ਅਮਰਗੜ੍ਹ ਦੇ 41 ਪਿੰਡਾਂ,ਮਾਲੇਰਕੋਟਲਾ ਦੇ 68 ਪਿੰਡਾਂ ਅਤੇ ਅਹਿਮਦਗੜ੍ਹ ਦੇ 46 ਪਿੰਡਾਂ ਦਾ ਡਰੋਨ ਸਰਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 16 ਪਿੰਡਾਂ ਦਾ ਹੋਣਾ ਅਜੇ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਸਬ ਡਵੀਜਨ ਅਮਰਗੜ੍ਹ ਦੇ 38 ਪਿੰਡਾਂ ,ਮਾਲੇਰਕੋਟਲਾ ਦੇ 64 ਪਿੰਡਾਂ ਅਤੇ ਅਹਿਮਦਗੜ੍ਹ ਦੇ 31 ਪਿੰਡਾਂ ਕੁਲ ਜ਼ਿਲ੍ਹੇ ਦੇ 133 ਪਿੰਡਾਂ ਦੇ ਸਰਵੇ ਆਫ਼ ਇੰਡੀਆਂ ਵਲੋਂ ਮੈਪ-1 ਬਣ ਕੇ ਆ ਗਏ ਹਨ,ਉਨ੍ਹਾਂ ਦਾ ਗਰਾਊਂਡ ਟਰੁੱਥਿੰਗ ਦਾ ਕੰਮ ਸ਼ੁਰੂ ਹੋ ਚੁੱਕ ਹੈ , ਜਿਨ੍ਹਾਂ ਵਿੱਚੋਂ ਕਰੀਬ 24 ਪਿੰਡਾਂ ਦਾ ਗਰਾਊਂਡ ਟਰੁੱਥਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਗਰਾਊਂਡ ਟਰੁੱਥਿੰਗ ਦਾ ਕੰਮ ਜਲਦੀ ਤੋ ਜਲਦੀ ਮੁਕੰਮਲ ਕਰਕੇ ਐਸ.ਓ.ਆਈ ਭੇਜੇ ਜਾਣ ਤਾਂ ਜ਼ੋ ਪੰਜਾਬ ਸਰਕਾਰ ਵੱਲੋ ਮਿਸ਼ਨ ਸਵਾਮਿਤਾ ਸਕੀਮ ਅਧੀਨ ਜਾਰੀ ਹਦਾਇਤਾਂ ਅਨੁਸਾਰ ਲਾਲ ਲਕੀਰ ਦੇ ਵਸਨੀਕਾ ਨੂੰ ਕਾਨੂੰਨੀ ਤੌਰ ਤੇ ਮਾਲਕੀ ਦੇ ਹੱਕ ਦਿੱਤੇ ਜਾ ਸਕਣ ਤਾਂ ਜ਼ੋ ਲਾਲ ਲਕੀਰ ਸਬੰਧੀ ਮਾਲਕੀ ਹੱਕ ਪ੍ਰਾਪਤ ਹੋਣ ਤੋ ਬਾਅਦ ਉਹ ਆਪਣੀ ਜਾਇਦਾਦ ਸਬੰਧੀ ਮਿਲੇ ਮਾਲਕਾਨਾਂ ਹੱਕਾਂ ਨੂੰ ਕਾਨੂੰਨੀ ਤੌਰ ਤੇ ਵਰਤ ਸਕਣਗੇ ਅਤੇ ਲੋਨ ਅਤੇ ਹੋਰਨਾਂ ਸਹੂਲਤਾਂ ਤੇ ਸਕੀਮਾਂ ਆਦਿ ਦਾ ਲਾਭ ਆਸਾਨੀ ਨਾਲ ਲੈ ਸਕਣਗੇ।
ਇਸ ਮੌਕੇ ਜਿਲ੍ਹੇ ਮਾਲ ਅਫਸਰ ਸ੍ਰੀ ਗੁਰਮੰਦਰ ਸਿੰਘ ,ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਕਰਨਦੀਪ ਸਿੰਘ, ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਤਹਿਸੀਲਦਾਰ ਮਾਲੇਰਕੋਟਲਾ ਸ੍ਰੀ ਮਨਜੀਤ ਸਿੰਘ ਰਾਜਲਾ, ਨਾਇਬ ਤਹਿਸੀਲਦਾਰ ਮਾਲੇਰਕੋਟਲਾ ਸ੍ਰੀ ਖੁਸਵਿੰਦਰ ਸਿੰਘ, ਨਾਇਬ ਤਹਿਸ਼ੀਲਦਾਰ ਅਹਿਮਦਗੜ੍ਹ ਸ੍ਰੀ ਰਾਮ ਲਾਲ ,ਸਦਰ ਕਾਨੂੰਗੋ ਸ੍ਰੀ ਰਣਜੀਤ ਸਿੰਘ ਵੀ ਹਾਜ਼ਰ ਸਨ ।