ਚੋਰੀ ਦੇ ਸਮਾਨ ਸਮੇਤ ਬੰਗਾ ਪੁਲਿਸ ਨੇ ਦੋਸ਼ੀ ਕੀਤੇ ਕਾਬੂ
ਰਾਜਿੰਦਰ ਕੁਮਾਰ
ਨਵਾਂਸ਼ਹਿਰ 8 ਫਰਵਰੀ 2023- ਥਾਣਾ ਸਿਟੀ ਬੰਗਾ ਪੁਲਿਸ ਨੇ ਚੋਰਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐਸ ਐਚ ਓ ਬੰਗਾ ਸਿਟੀ ਤੋ ਮਿਲੀ ਜਾਣਕਾਰੀ ਅਨੁਸਾਰ ਮਿਤੀ 03-02-2023 ਨੂੰ ਬਿਮਲ ਕੁਮਾਰ ਪੁੱਤਰ ਤੇਲੂ ਰਾਮ ਵਾਸੀ ਕਪੂਰਾ ਮੁਹੱਲਾ ਬੰਗਾ ਨੇ ਬਿਆਨ ਲਿਖਵਾਇਆ ਸੀ ਕਿ ਉਸ ਦਾ ਭਤੀਜਾ ਗੌਰਵ ਸੂਦਨ ਉਰਫ ਨਿਸ਼ੂ ਪੁੱਤਰ ਅਵੀਨਾਸ਼ ਚੰਦਰ ਸੰਚਾਲੀ ਬਜਾਰ ਬੰਗਾ ਰਹਿੰਦਾ ਹੈ ਜਿਸ ਦੇ ਸੱਟ ਲੱਗਣ ਕਾਰਨ ਮਿਤੀ 02-02-2023 ਨੂੰ ਇਲਾਜ ਲਈ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਸੀ । ਉਸ ਦੀ ਭਤੀਜ ਨੂੰਹ ਘਰ ਵਿੱਚ ਇੱਕਲੀ ਹੋਣ ਕਰਕੇ ਉਸਦੇ ਦੂਜੇ ਭਤੀਜੇ ਦੇ ਘਰ ਸੋ ਗਈ ਸੀ । ਤਾਂ ਰਾਤ ਦੇ ਸਮੇਂ ਉਸਦੇ ਭਤੀਜੇ ਗੌਰਵ ਸੂਦਨ ਦੇ ਘਰ ਕੋਈ ਨਾ ਹੋਣ ਕਾਰਨ ਕਿਸੇ ਨਾ ਮਾਲੂਮ ਵਿਅਕਤੀਆਂ ਵੱਲੋਂ ਘਰ ਦੇ ਤਾਲੇ ਤੋੜ ਕੇ ਚੋਰੀ ਕਰ ਲਈ ਸੀ ਤਾ ਥਾਣਾ ਸਿਟੀ ਬੰਗਾ ਵੱਲੋ ਮੁਕੱਦਮਾ ਦਰਜ ਰਜਿਸਟਰ ਕੀਤਾ।
ਐਸ.ਐਸ.ਪੀ. ਸਾਹਿਬ ਜਿਲਾ ਸ਼ਹੀਦ ਭਗਤ ਸਿੰਘ ਨਗਰ , ਡੀ.ਐਸ.ਪੀ. ਸਾਹਿਬ ਬੰਗਾ ਦੀ ਯੋਗ ਅਗਵਾਹੀ ਹੇਠ ਬੰਗਾ ਪੁਲਿਸ ਵਲੋਂ ਦੋਸ਼ੀਆਂ ਨੂੰ ਦੋ ਦਿਨ ਦੇ ਵਿਚ ਕਾਬੂ ਕਰਕੇ ਦੋਸ਼ੀਆਂ ਦੇ ਕਬਜ਼ੇ ਵਿਚੋਂ 02 ਚੋਰੀਸ਼ੁਦਾ ਮੋਬਾਇਲ ਅਤੇ 02 LCD's ਬ੍ਰਾਮਦ ਕੀਤੀਆ।ਫੜੇ ਗਏ ਦੋਸ਼ੀਆ ਦੀ ਪਹਿਚਾਣ ਹਰਸ਼ ਪੁੱਤਰ ਕਰਮਜੀਤ ਵਾਸੀ ਸੰਤੋਖ ਨਗਰ ਬੰਗਾ , ਪੰਕਜ ਉਰਫ ਪੰਕੂ ਪੁੱਤਰ ਚੰਦ ਵਾਸੀ ਪਲਾਹੀ ਗੇਟ ਹਾਲ ਪਲਾਹੀ ਰੋਡ ਫਗਵਾੜਾ ਤੇ ਹਰਜੋਤ ਕੁਮਾਰ ਉਰਫ ਮਨੀਸ਼ ਪੁੱਤਰ ਨਿੰਮਾ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਵਜੋਂ ਹੋਈ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਦੋਸ਼ੀ ਹਰਸ਼ ਜੁਮਨਾਇਲ ਹੋਣ ਕਰਕੇ ਪੇਸ਼ ਅਦਾਲਤ ਕਰਕੇ ਬੋਰਸਟਲ ਜੇਲ੍ਹ ਹੁਸ਼ਿਆਰਪੁਰ ਬੰਦ ਕਰਵਾਇਆ ਗਿਆ ਅਤੇ ਦੋਸ਼ੀ ਪੰਕਜ ਉਰਫ ਪੰਕੂ ਅਤੇ ਹਰਜੋਤ ਕੁਮਾਰ ਉਰਫ ਮਨੀਸ਼ ਉਕਤ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ । ਇਹਨਾ ਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ ।