ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਯਾਤਰਾ ਕਰ ਰਿਹਾ ਹੈ ਕਰਨਾਟਕ ਦਾ ਰਹਿਣ ਵਾਲਾ ਵੀਰ ਨਾਰਾਇਣ ਕੁਲਕਰਣੀ
- 10 ਸਾਲ ਪਹਿਲਾ ਦੋਸਤਾਂ ਚ ਕੀਤਾ ਵਾਅਦਾ ਪੂਰਾ ਕਰ ਰਿਹਾ ਹੈ ਅਤੇ ਸ਼ੁਗਰ ਦੇ ਮਰੀਜ਼ਾਂ ਨੂੰ ਬਿਮਾਰੀ ਤੋਂ ਨਿਜਾਤ ਪਾਉਣ ਦੇ ਦਸ ਰਿਹਾ ਢੰਗ ਤਰੀਕੇ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 8 ਫਰਵਰੀ 2023 - ਬਿਨਾ ਦਵਾਈ ਸ਼ੁਗਰ ਦੀ ਬਿਮਾਰੀ ਤੋਂ ਨਿਜ਼ਾਤ " ਪਾਉਣ ਦੀ ਮੁਹਿੰਮ ਲੈਕੇ ਅਤੇ ਵਿਸ਼ੇਸ ਕਰ ਆਪਣੇ ਚਾਰ ਦੋਸਤਾਂ ਚ 10 ਸਾਲ ਪਹਿਲਾ ਕੀਤੇ ਕੁਝ ਵੱਖ ਕਰਨ ਦੇ ਵਾਅਦੇ ਨੂੰ ਲੈਕੇ ਸਾਈਕਲ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਸਾਈਕਲ ਯਾਤਰਾ 'ਤੇ ਚਲ ਰਿਹਾ ਕਰਨਾਟਕ ਦਾ ਰਹਿਣ ਵਾਲਾ ਵੀਰ ਨਾਰਾਇਣ ਕੁਲਕਰਣੀ ਅੱਜ ਬਟਾਲਾ ਪਹੁਚਿਆ ਜਿਥੇ ਸਮਾਜ ਸੇਵਾ ਸੰਸਥਾ ਅਤੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਵਲੋਂ ਸਵਾਗਤ ਕੀਤਾ ਗਿਆ |
ਸਾਈਕਲ ਯਾਤਰਾ ਕਰ ਰਿਹਾ ਨੌਜਵਾਨ ਵੀਰ ਨਾਰਾਇਣ ਕੁਲਕਰਣੀ ਅੱਜ ਜਿਵੇ ਹੀ ਬਟਾਲਾ ਬਾਈਪਾਸ ਤੇ ਪਹੁਚਿਆ ਉਸ ਦਾ ਸਵਾਗਤ ਵਿਸ਼ੇਸ ਕਰ ਬਟਾਲਾ ਦੇ ਰੰਗੀਲਪੁਰ ਦੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਅਤੇ ਸਮਾਜਿਕ ਜਗਹੇਬੰਦੀਆਂ ਵਲੋਂ ਕੀਤਾ ਗਿਆ |
ਵੀਰ ਨਾਰਾਇਣ ਕੁਲਕਰਣੀ ਦੱਸਦੇ ਹਨ ਕਿ ਉਹ ਕਰਨਾਟਕ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਅੱਜ ਤੋਂ 10 ਸਾਲ ਪਹਿਲਾ ਆਪਣੇ ਹੋਰਨਾਂ ਤਿੰਨ ਦੋਸਤਾਂ ਨਾਲ ਮਿਲ ਕੇ ਫੈਸਲਾ ਕੀਤਾ ਸੀ ਕਿ ਸਮਾਜਿਕ ਤੌਰ ਤੇ ਉਹ ਕੁਝ ਵੱਖ ਕਰਨਗੇ ਉੱਠ ਹੀ ਭਾਵੇ ਕਿ ਦੋਸਤ ਹੁਣ ਨਹੀਂ ਚਲੇ ਲੇਕਿਨ ਇਹ ਨੌਜਵਾਨ ਆਪਣਾ ਕੀਤਾ ਉਹ ਵਾਅਦਾ ਪੂਰਾ ਕਰਨ ਲਈ ਸਾਈਕਲ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਯਾਤਰਾ ਸ਼ੁਰੂ ਕੀਤੀ ਹੈ ਉਥੇ ਹੀ ਵੀਰ ਨਾਰਾਇਣ ਕੁਲਕਰਣੀ ਨੇ ਦੱਸਿਆ ਕਿ ਇਹ ਯਾਤਰਾ ਜਿਥੇ ਉਸ ਦਾ ਸੁਪਨਾ ਹੈ ਉਥੇ ਹੀ ਉਹ ਇਕ ਸੰਦੇਸ਼ ਵੀ ਲੋਕਾਂ ਨੂੰ ਦੇ ਰਿਹਾ ਹੈ ਕਿ ਜੋ ਸ਼ੁਗਰ ਦੀ ਬਿਮਾਰੀ ਅਧਿੱਕਤਰ ਲੋਕਾਂ ਨੂੰ ਹੈ ਉਹ ਬਿਮਾਰੀ ਉਮਰ ਭਰ ਦੀ ਬਿਮਾਰੀ ਨਹੀਂ ਹੈ ਬਲਕਿ ਉਸ ਬਿਮਾਰੀ ਅਤੇ ਉਸਦੀ ਲਗਾਤਾਰ ਚਲਣ ਵਾਲੀ ਦਵਾਈ ਤੋਂ ਲੋਕ ਨਿਜ਼ਾਤ ਪਾ ਸਕਦੇ ਹਨ ਮਹਿਜ ਆਪਣੇ ਜੀਵਨ ਜਾਚ ਨੂੰ ਬਦਲਣ ਦੀ ਲੋੜ ਹੈ |