ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦੀ ਮੌ+ਤ ਮਾਮਲੇ ਵਿੱਚ ਪਰਿਵਾਰ ਨੇ ਕੀਤਾ ਨਵਾਂ ਖੁਲਾਸਾ, ਪੜ੍ਹੋ ਕੀ ?
- ਆਖਰ ਡਿਪਟੀ ਹੋਰਾਂ ਦਾ ਪਿਸਟਲ ਕਿਥੇ ਗਿਆ ਗਿਆ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 8 ਫਰਵਰੀ 2023 - ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦੀ ਕਰੀਬ ਇੱਕ ਮਹੀਨੇ ਪਹਿਲਾਂ 8 ਜਨਵਰੀ ਨੂੰ ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਉਥੇ ਹੀ ਅੱਜ ਇਕ ਮਹੀਨੇ ਬਾਅਦ ਬਟਾਲਾ ਵਿਖੇ ਡਿਪਟੀ ਵੋਹਰਾ ਦਾ ਪੂਰਾ ਪਰਿਵਾਰ ਆਇਆ ਮੀਡਿਆ ਸਾਮਣੇ ਅਤੇ ਕੀਤੇ ਅਹਿਮ ਖੁਲਾਸੇ ਡਿਪਟੀ ਵੋਹਰਾ ਦੇ ਪਰਿਵਾਰ ਚ ਉਸਦੇ ਭਰਾ , ਬਜ਼ੁਰਗ ਮਾਂ ਅਤੇ ਪਤਨੀ ਜਿਹਨਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਦਾ ਕਹਿਣਾ ਹੈ ਕਿ ਉਹਨਾਂ ਲਈ ਡਿਪਟੀ ਦੀ ਮੌਤ ਤੇ ਸ਼ੱਕ ਬਣਿਆ ਹੋਇਆ ਹੈ।
ਡਿਪਟੀ ਵੋਹਰਾ ਦੀ ਬਜ਼ੁਰਗ ਮਾਂ ਅਤੇ ਭਰਾ ਨੇ ਦੱਸਿਆ ਕਿ ਜਦ ਉਹਨਾਂ ਨੂੰ ਡਿਪਟੀ ਦੇ ਸੜਕ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਜਦ ਜਲੰਧਰ ਪਹੁੰਚੇ ਤਾ ਡਿਪਟੀ ਦੀ ਲਾਸ਼ ਹਸਪਤਾਲ ਚ ਸੀ ਅਤੇ ਉਸਦੇ ਮਹਿਜ ਸਿਰ ਤੇ ਸੱਟ ਸੀ ਅਤੇ ਡਿਪਟੀ ਵੋਹਰਾ ਦੇ ਕੋਲ ਉਸਦਾ ਲਾਈਸੇਂਸ ਪਿਸਟਲ ਵੀ ਸੀ ਲੇਕਿਨ ਉਹ ਉਹਨਾਂ ਨੂੰ ਨਹੀਂ ਮਿਲਿਆ ਅਤੇ ਜਦੋਂ ਪੁਲਿਸ ਨੂੰ ਪੁੱਛਿਆ ਤਾਂ ਉਹਨਾਂ ਇਸ ਬਾਰੇ ਜਾਂਚ ਕਰਨ ਦੀ ਗੱਲ ਕਹੀ ।
ਉਥੇ ਹੀ ਮ੍ਰਿਤਕ ਡਿਪਟੀ ਵੋਹਰਾ ਦੇ ਭਰਾ ਨੇ ਕਿਹਾ ਕਿ ਇਸ ਹਾਦਸੇ ਨੂੰ ਇਕ ਮਹੀਨਾ ਹੋ ਚੁਕਾ ਹੈ ਲੇਕਿਨ ਪੁਲਿਸ ਵਲੋਂ ਇਹ ਜਾਂਚ ਨਹੀਂ ਪੂਰੀ ਹੋਈ ਅਤੇ ਹੁਣ ਤਕ ਇਹ ਨਹੀਂ ਸਾਹਮਣੇ ਆਇਆ ਕਿ ਉਸਦਾ ਪਿਸਟਲ ਕਿੱਥੇ ਹੈ?ਉਥੇ ਹੀ ਇਸ ਪਰਿਵਾਰ ਨੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਲਦ ਜਾਂਚ ਕਰ ਸੱਚ ਸਾਮਣੇ ਲਿਆਂਦਾ ਜਾਵੇ ਉਥੇ ਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ |