ਪਠਾਨਕੋਟ ਦੇ ਭੋਆ ਵਿਧਾਨ ਸਭਾ ਵਿੱਚ ਮੋਟਰ ਚੋਰ ਗਿਰੋਹ ਸਰਗਰਮ, ਪਿਛਲੇ 1 ਹਫਤੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ 40 ਦੇ ਕਰੀਬ ਮੋਟਰਾਂ ਹੋਈਆਂ ਚੋਰੀ
ਅਭਿਸ਼ੇਕ
- ਇੱਕ ਮੋਟਰ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਹੈ
- ਹਲਕੇ ਦੇ ਕਰੀਬ 6 ਪਿੰਡਾਂ ਨੂੰ ਬਣਾਇਆ ਨਿਸ਼ਾਨਾ
ਪਠਾਨਕੋਟ, 8 ਫਰਵਰੀ 2023 - ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਵਿੱਚ ਮੋਟਰ ਚੋਰ ਗਿਰੋਹ ਦੀਆਂ ਸਰਗਰਮੀਆਂ ਕਾਰਨ ਸਥਾਨਕ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਨਸਭਾ ਹਲਕਾ ਸਰਹੱਦੀ ਹਲਕਾ ਹੈ ਅਤੇ ਇਥੋਂ ਦੇ ਜ਼ਿਆਦਾਤਰ ਲੋਕ ਕਿਸਾਨੀ ਨਾਲ ਸਬੰਧਤ ਹਨ ਪਰ ਚੋਰਾਂ ਚੋਰਾਂ ਦੀ ਸਰਗਰਮੀ ਅਤੇ ਪੁਲਸ ਦੀ ਨਲਾਇਕੀ ਦੇ ਕਲਦੇ ਹਲਕਾ ਭੋਆ ਦੇ ਕਰੀਬ 6 ਪਿੰਡਾਂ ਤੋਂ ਚੋਰਾਂ 40 ਦੇ ਕਰੀਬ ਪਾਣੀ ਦੀਆਂ ਮੋਟਰਾਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਵਜਾ ਨਾਲ ਕਿਸਾਨਾਂ ਦੇ ਮੱਥੇ ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਸਾਫ ਵੇਖਣ ਨੂੰ ਮਿਲ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਚੋਰਾਂ ਵਲੋਂ ਉਹਨਾਂ ਦੇ ਪਿੰਡ ਸ਼ੈਲੋਵਾਲ ਦੇ 7 ਕਿਸਾਨਾਂ ਦੇ ਖੇਤਾਂ 'ਚੋਂ ਇੱਕੋ ਰਾਤ 'ਚ ਪਾਣੀ ਦੀਆਂ ਮੋਟਰਾਂ ਨੂੰ ਚੋਰੀ ਕਰ ਲਿਆ ਗਿਆ। ਜੇਕਰ ਇਸ ਦੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਿਛਲੇ 1 ਹਫਤੇ ਦੌਰਾਨ ਕਿਸਾਨਾਂ ਦੇ ਖੇਤਾਂ 'ਚੋਂ 40 ਦੇ ਕਰੀਬ ਪਾਣੀ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਇੱਕ ਮੋਟਰ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਬਣਦੀ ਹੈ, ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ, ਜਿਨ੍ਹਾਂ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਗਈਆਂ ਹਨ, ਉਹ ਆਪਣੇ ਖੇਤਾਂ ਦੀ ਸਿੰਚਾਈ ਕਿਵੇਂ ਕਰਨਗੇ। ਇੱਕ ਮੋਟਰ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਹੈ, ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਇਹ ਵਾਧੂ ਖ਼ਰਚਾ ਉਨ੍ਹਾਂ ਨੂੰ ਕਰਨਾ ਪਵੇਗਾ। ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਮੋਟਰ ਵਾਪਸ ਕਰਵਾਈ ਜਾਵੇ।
ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਕੇਸ ਦੇ ਸਬੰਧ ਵਿਚ ਉਹਨਾਂ ਵਲੋਂ ਇਕ ਸ਼ਖਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਸਬੰਧੀ ਵਡੇ ਖੁਲਾਸੇ ਕੀਤੇ ਜਾਣਗੇ।