ਮਾਊਂਟ ਲਿਟਰਾ ਜ਼ੀ ਸਕੂਲ ਵਿੱਚ ਕ੍ਰਿਕੇਟ ਨੈੱਟ ਅਭਿਆਸ ਦੀ ਸ਼ੁਰੂਆਤ
ਦੀਪਕ ਗਰਗ
ਕੋਟਕਪੂਰਾ / ਫਰੀਦਕੋਟ 8 ਫਰਵਰੀ 2023 - ਫ਼ਰੀਦਕੋਟ ਦਾ ਨਾਮਵਰ ਸਕੂਲ ਮਾਉੰਟ ਲਿਟਰਾ ਜ਼ੀ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਹੀ ਤਤਪਰ ਰਿਹਾ ਹੈ ਇਸੇ ਲੜੀ ਨੂੰ ਜ਼ਾਰੀ ਰਖਦਿਆਂ ਸਕੂਲ ਵਿੱਚ ਕ੍ਰਿਕੇਟ ਨੈੱਟ ਅਭਿਆਸ ਦੀ ਸ਼ੂਰੂਆਤ ਕੀਤੀ ਗਈ ਹੈ I
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਦਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਕ੍ਰਿਕੇਟ ਦੀ ਉਚ ਪਧਰੀ ਸਿਖਲਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਤੋਰ ਤੇ ਨੈੱਟ ਪ੍ਰੈਕਟਿਸ ਮੈਦਾਨ ਤਿਆਰ ਕੀਤਾ ਗਿਆ ਹੈ ਸ਼੍ਰੀ ਚਮਨ ਲਾਲ ਜੀ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਨਿਯਮਾਂ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ ਜਿਸ ਲਈ ਵਿਦਿਆਰਥੀਆਂ ਨੂੰ ਕ੍ਰਿਕੇਟ ਖੇਡ ਸੰਬੰਧੀ ਸਾਰੇ ਲੋੜੀਂਦੇ ਉਪਕਰਣ ਜਿਵੇਂ ਕਿ ਬੈਟ, ਗੇਂਦ, ਦਸਤਾਨੇ ਆਦਿ ਸਕੂਲ ਵਲੋਂ ਹੀ ਮੁਹਾਇਆ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀ ਕ੍ਰਿਕੇਟ ਕੋਚ ਸ਼੍ਰੀ ਮਨਜੋਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਚੰਗੀ ਤਰਾਂ ਰੋਜ਼ਾਨਾ ਸਕੂਲ ਵਿੱਚ ਅਭਿਆਸ ਕਰਨ ਅਤੇ ਅੱਗੇ ਚਲ ਕੇ ਇਸ ਖੇਡ ਦੇ ਖੇਤਰ ਵਿੱਚ ਚੰਗਾ ਨਾਮ ਕਮਾ ਸਕਣ I
ਚਮਨ ਲਾਲ ਗੁਲਾਟੀ ਨੇ ਸਕੂਲ ਵਿੱਚ ਵਿਦਿਆਰਥੀਆਂ ਦੀ ਖੇਡਾਂ ਦੀ ਰੁਚੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਖ਼ਾਸ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ ਜਿਸਦੇ ਸਦਕਾ ਹੀ ਸਕੂਲ ਦੇ ਅਨੇਕਾਂ ਵਿਦਿਆਰਥੀ ਨੈਸ਼ਨਲ ਪਧਰ ਉੱਪਰ ਵੀ ਸਕੂਲ ਅਤੇ ਇਲਾਕ਼ੇ ਡਾ ਨਾਮ ਰੋਸ਼ਨ ਕਰ ਰਹੇ ਹਨ ਓਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਨਿਖੜਵਾਂ ਹਿੱਸਾ ਹਨ ਜੋ ਨਾ ਕੇਵਲ ਵਿਦਿਆਰਥੀਆਂ ਨੂੰ ਸਰੀਰਿਕ ਰੂਪ ਵਿੱਚ ਤੰਦਰੁਸਤੀ ਪ੍ਰਦਾਨ ਕਰਦੀਆਂ ਜਨ ਬਲਕਿ ਅਨੁਸ਼ਾਸਨ, ਸਮੇਂ ਦੀ ਪਾਬੰਧੀ, ਜਿੱਤ ਹਾਰ ਨੂੰ ਸਹਿਣ ਕਰਨ ਆਦਿ ਗੁਣ ਵੀ ਪ੍ਰਦਾਨ ਕਰਦੀਆਂ ਹਨ ਜੋ ਕਿਸੇ ਵੀ ਵਿਅਕਤੀ ਨੂੰ ਮਹਾਨ ਬਣਾਉਣ ਵਿੱਚ ਕਾਰਗਰ ਸਿੱਧ ਹੁੰਦੇ ਹਨ I ਸ਼੍ਰੀ ਚਮਨ ਲਾਲ ਗੁਲਾਟੀ ਜੀ ਨੇ ਵਿਦਿਆਰਥੀਆਂ ਨੂੰ ਸਾਕਾਰਾਤਮਕ ਮੁਕਾਬਲੇ ਦੀ ਭਾਵਨਾ ਨਾਲ ਖੇਡਣ ਦੀ ਨਸੀਹਤ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਅਤੇ ਇਲਾਕ਼ੇ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਦੁਨੀਆਂ ਵਿੱਚ ਰੋਸ਼ਨ ਕਰਨ ਦੀ ਕਾਮਨਾ ਕੀਤੀ I