10 ਪਟਵਾਰ ਸਰਕਲਾਂ ਦੇ 51 ਪੈਡਿੰਗ ਇੰਤਕਾਲਾਂ ਨੂੰ ਕੀਤਾ ਮੌਕੇ 'ਤੇ ਮਨਜ਼ੂਰ
ਦੀਪਕ ਜੈਨ
ਜਗਰਾਂਓ, 8 ਫਰਵਰੀ 2023 - ਪੰਜਾਬ ਸਰਕਾਰ ਦੀਆਂ ਹਦਾਇਤਾ ‘ਤੇ ਐਸ.ਡੀ.ਐਮ. ਵਿਕਾਸ ਹੀਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਹਿਸ਼ੀਲਦਾਰ ਮਨਮੋਹਨ ਕੋਸ਼ਿਕ ਵੱਲੋਂ ਪਿੰਡ ਮਲਕ ਦੀ ਕਾਨੂੰਗੋਈ ਦੇ 10 ਪਟਵਾਰ ਸਰਕਲਾਂ ਦਾ ਪੈਡਿੰਗ ਇੰਤਕਾਲਾਂ ਨੂੰ ਮਨਜੂਰ ਕਰਨ ਲਈ ਕੈਂਪ ਲਗਾਇਆ ਗਿਆ। ਲੋਕਾਂ ਦੇ 51 ਇੰਤਕਾਲ ਪੈਡਿੰਗ ਪਏ ਸਨ, ਜਿਨ੍ਹਾਂ ਨੂੰ ਤਹਿਸੀਲਦਾਰ ਕੋਸ਼ਿਕ ਨੇ ਮੌਕੇ ਤੇ ਹੀ ਲੋਕਾਂ ਦੀ ਹਾਜ਼ਰੀ ‘ਚ ਮਨਜੂਰ ਕਰ ਦਿੱਤਾ ਗਿਆ। ਇਸ ਮੌਕੇ ਤਹਿਸ਼ੀਲਦਾਰ ਕੋਸ਼ਿਕ ਨੇ ਲੋਕਾਂ ਨੂੰ ਜਮੀਨ ਦੀ ਤਕਸੀਮ ਖਾਨਗੀ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕਾਨੂੰਗੋ ਵਰੁਣ ਛਾਬੜਾ, ਪਟਵਾਰੀ ਮਨੋਰਮਾ ਸੇਤੀਆਂ, ਪਟਵਾਰੀ ਅਭਿਸ਼ੇਕ ਚੋਪੜਾ, ਨੰਬਰਦਾਰ ਗੁਰਮੇਲ ਸਿੰਘ ਹਾਜ਼ਰ ਸਨ।