ਨਵ ਨਿਯੁਕਤ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 8 ਫਰਵਰੀ : ਨਵ ਨਿਯੁਕਤ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ ਸ਼ਮਸ਼ੇਰ ਨਗਰ ਵਿਖੇ ਸਾਬਕਾ ਮੁਲਾਜ਼ਮ ਜਥੇਬੰਦੀ ਅਤੇ ਨਗਰ ਨਿਵਾਸੀਆਂ ਵੱਲੋਂ ਕੀਤਾ ਗਿਆ , ਸਨਮਾਨਿਤ ਸਮਾਗਮ ਵਿੱਚ ਬੋਲਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਮੇਰੀ ਪਾਰਟੀ ਵੱਲੋਂ ਜੋ ਮਾਣ ਬਖਸ਼ਿਆ ਗਿਆ ਹੈ ਉਸ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ, ਕੌਮੀ ਜਨਰਲ ਸਕੱਤਰ ਡਾ ਸੰਦੀਪ ਪਾਠਕ ਜੀ,ਐਮ ਪੀ ਰਾਘਵ ਚੱਢਾ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਹਾਈ ਕਮਾਂਡ ਵੱਲੋਂ ਦਿੱਤੀ ਜ਼ਿਮੇਵਾਰੀ ਨੂੰ ਮੈਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਹਰ ਯਤਨ ਕਰਾਂਗਾ , ਅੱਜ ਦੇ ਸਨਮਾਨ ਸਮੇਂ ਹਾਜਰ ਪਾਰਟੀ ਆਗੂਆਂ ਪਵੇਲ ਹਾਂਡਾ, ਸਤਵਿੰਦਰ ਸਿੰਘ ਮਲਕਪੁਰ, ਸੰਤੋਖ ਸਿੰਘ ਪ੍ਰਧਾਨ, ਮੀਤ ਪ੍ਰਧਾਨ ਬਲਦੇਵ ਸਿੰਘ, ਰਜੇਸ਼ ਉਪਲ, ਮਹਿੰਦਰ ਸਿੰਘ,ਅਜੀਤ ਸਿੰਘ ਬਲਾਕ ਪ੍ਰਧਾਨ ਖੇੜਾ, ਹਰਜਿੰਦਰ ਸਿੰਘ ਸਰਪੰਚ,ਦਿਲਵਰ ਸਿੰਘ, ਕੁਲਵੀਰ ਸਿੰਘ ਨੰਬਰਦਾਰ, ਅਸ਼ੋਕ ਧੀਮਾਨ, ਮਲਕੀਤ ਸਿੰਘ ਖਟੜਾ, ਬਲਵੀਰ ਸਿੰਘ ਅਮਲੋਹ,ਪਾਲ ਸਿੰਘ ਮਾਨੂੰਪੁਰ, ਵਿਕਾਸ ਵਿਕੀ, ਸੱਤਪਾਲ ਪੱਪੂ,ਲਾਭ ਸਿੰਘ ਸਰਪੰਚ, ਹਰਬੰਸ ਸਿੰਘ ਪੰਚ ਹਰਦੇਵ ਸਿੰਘ ਪੰਚ ਆਦਿ ਦਾ ਵੀ ਤਹਿ ਦਿਲੋਂ ਸ਼ੁਕਰਾਨਾ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਮਰਪਿਤ ਹੈ ਅਤੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ , ਉਹਨਾਂ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਆਪਸੀ ਵਿਰੋਧ ਖਤਮ ਕਰਕੇ ਮਿਲ ਬੈਠ ਮਸਲੇ ਸੁਲਝਾਉਣ ਲਈ ਬੇਨਤੀ ਕੀਤੀ