ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 8 ਫਰਵਰੀ : ਜਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪਿਛਲੇ ਸਾਲ ਐਨ. ਡੀ. ਪੀ. ਐਸ. ਐਕਟ ਦੇ 265 ਮਾਮਲੇ ਦਰਜ ਕਰਕੇ 355 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਪ੍ਰਗਟਾਵਾ ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ , ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਨਸ਼ੇ ਨੂੰ ਖਤਮ ਕਰਨ ਲਈ ਜਿੱਥੇ ਕਾਨੂੰਨੀ ਕਾਰਵਾਈਆਂ ਕੀਤੀਆਂ ਹਨ ਉਥੇ ਲੋਕਾ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਵੀ ਸੈਕੜੇ ਪੁਲਸ-ਪਬਲਿਕ ਮੀਟਿੰਗਾ ਪਿੰਡ ਅਤੇ ਮੁਹੱਲਾ ਪੱਧਰ ਤੇ ਕੀਤੀਆਂ ਗਈਆਂ ਹਨ , ਉਨ੍ਹਾ ਦੱਸਿਆ ਕਿ 265 ਮਾਮਲੇ ਨਸ਼ੇ ਦੇ ਦਰਜ ਕਰਕੇ 11 ਲੱਖ 27 ਹਜਾਰ 177 ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ, 41 ਕਿਲੋ 250 ਗਰਾਮ ਅਫੀਮ, 894 ਕਿਲੋ ਗਰਾਮ ਭੁੱਕੀ, 2 ਕਿਲੋ ਸਮੈਕ-ਹੈਰੋਇਨ, 62 ਕਿਲੋ ਗਾਜਾਂ, ਢਾਈ ਕਿਲੋ ਚਰਸ, ਨਸ਼ੀਲਾ ਪਾਉਡਰ ਅੱਧਾ ਕਿਲੋ, 17 ਹਜਾਰ 265 ਟੀਕੇ ਅਤੇ 104 ਵਾਹਨ, 3 ਲੱਖ 94 ਹਜਾਰ ਰੁਪਏ ਦੀ ਨਗਦੀ ਵੀ 355 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਬਰਾਮਦ ਕੀਤੀ ਹੈ , ਇਸੇ ਤਰਾਂ ਐਕਸਾਈਜ ਐਕਟ ਦੇ ਤਹਿਤ 74 ਮਾਮਲੇ ਦਰਜ ਕਰਕੇ 93 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ , ਐਕਸਾਈਜ ਐਕਟ ਦੇ ਤਹਿਤ 16580 ਲੀਟਰ ਅੰਗਰੇਜੀ ਸ਼ਰਾਬ, 47 ਕਿਲੋ ਲਾਹਨ, 40 ਲੀਟਰ ਬੀਅਰ, 30 ਵਾਹਨ, 2 ਸ਼ਰਾਬ ਦੀਆਂ ਭੱਠੀਆ, 728 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ , ਪੁਲਿਸ ਵੱਲੋਂ ਕੀਤੀਆਂ ਇਨ੍ਹਾ ਕਾਰਵਾਈ ਅਤੇ ਲੋਕਾ ਦੇ ਸਹਿਯੋਗ ਨਾਲ ਹੀ ਜਿਲ੍ਹੇ ਦੇ 40 ਪਿੰਡ ਨਸ਼ਾ ਮੁਕਤ ਹੋਏ ਹਨ , ਨਸ਼ੇ ਖਿਲਾਫ ਲੋਕਾ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਪੁਲਿਸ ਪਬਲਿਕ ਮੀਟਿੰਗਾ ਜਾਰੀ ਹਨ ਅਤੇ ਜਿਹੜੇ 40 ਪਿੰਡ ਨਸ਼ਾ ਮੁਕਤ ਹੋਏ ਹਨ ਉਨ੍ਹਾ ਪਿੰਡਾ ਵਿਚ ਜਾ ਕੇ ਲੋਕਾ ਨਾਲ ਵਿਚਾਰ ਸਾਝੇ ਕੀਤੇ ਜਾ ਰਹੇ ਹਨ ਅਤੇ ਲੋਕਾ ਦੀ ਹੋਸਲਾ ਅਫਜਾਈ ਵੀ ਪੁਲਿਸ ਅਫਸਰਾ ਵੱਲੋਂ ਕੀਤੀ ਜਾ ਰਹੀ ਹੈ , ਇਸ ਮੌਕੇ ਐੱਸ. ਪੀ. ਡੀ. ਦਿਗਵਿਜੈ ਕਪਿਲ, ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ, ਡੀ ਐਸ ਪੀ ਸੁਖਬੀਰ ਸਿੰਘ , ਇੰਸਪੈਕਟਰ ਗੁਰਦੀਪ ਸਿੰਘ ਐਸ. ਐੱਚ. ਓ. ਥਾਣਾ ਮੁੱਲੇਪੁਰ, ਨਰਪਿੰਦਰ ਸਿੰਘ ਐਸ. ਐੱਚ. ਓ. ਸਰਹਿੰਦ, ਰੀਡਰ ਵਿਨੋਦ ਕੁਮਾਰ, ਪੁਲਿਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਰਾਜਵੰਤ ਸਿੰਘ ਅਤੇ ਹੋਰ ਵੀ ਹਾਜਰ ਸਨ