ਅਣਪਛਾਤੇ ਵਾਹਨ ਨੇ ਮਾਰੀ ਟੱਕਰ 'ਚ ਇੱਕ ਦੀ ਮੌ+ਤ, ਇੱਕ ਜ਼ਖਮੀ
ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ
- ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਨੌਜਵਾਨ ਨੇ ਤੋੜਿਆ ਦਮ
- 2 ਘੰਟੇ ਤੋਂ ਬਾਅਦ ਹਸਪਤਾਲ ਪੁੱਜੀ ਥਾਣਾ ਕੱਚਾ ਪੱਕਾ ਦੀ ਪੁਲਸ
- ਪਰਿਵਾਰ ਤੇ ਸਾਕ ਸਬੰਧੀਆ ਪੁਲਸ ਦੀ ਢਿੱਲੀ ਕਾਰੁਜਗਾਰੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਤਰਨਤਾਰਨ, 8 ਫਰਵਰੀ 2023 - ਭਿੱਖੀਵਿੰਡ ਵਿਖੇ ਭੁੱਲਰ ਫਰਨੀਚਰ ਹਾਊਸ ਤੇ ਕੰਮ ਕਰਦੇ ਦੋ ਨੌਜਵਾਨਾਂ ਦਾ ਪਿੰਡ ਮਰਗਿੰਦਪੁਰਾ ਨਜ਼ਦੀਕ ਅਣ ਪਛਾਤੇ ਵਾਹਨ ਵੱਲੋਂ ਸਾਇਡ ਮਾਰਨ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਤੇ ਦੂਜਾ ਨੌਜਵਾਨ ਗੰਭੀਰ ਜਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਦ ਕਿ ਦੋਵਾ ਨੌਜਵਾਨਾਂ ਨੂੰ ਰਾਹੀਗੀਰਾ ਦੀ ਮਦਦ ਨਾਲ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਆਦਾ ਗਿਆ ਜਿਥੇ 22 ਸਾਲਾ ਨੌਜਵਾਨ ਗੁਰਬਾਜ਼ ਸਿੰਘ ਪੁੱਤਰ ਕਰਨ ਸਿੰਘ ਦੀ ਮੌਤ ਹੋ ਗਈ ਹੈ ਜਦ ਕਿ ਦੂਜਾ ਨੌਜਵਾਨ ਜਿਸ ਦਾ ਨਾਮ ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਗੰਭੀਰ ਜਖ਼ਮੀ ਦੱਸਿਆ ਜਾ ਰਿਹਾ ਹੈ ਜੋ ਕਿ ਹਸਪਤਾਲ ਵਿਖੇ ਜੇਰੇ ਇਲਾਜ ਚੱਲ ਰਿਹਾ ਹੈ ।
ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਗੁਰਬਾਜ ਸਿੰਘ ਦੇ ਪਿਤਾ ਕਰਨ ਸਿੰਘ ਅਤੇ ਜਖ਼ਮੀ ਨੌਜਵਾਨ ਗੁਰਸੇਵਕ ਸਿੰਘ ਦੇ ਪਿਤਾ ਨੇ ਦੱਸਿਆ ਕਿ ਦੋਵੇ ਲੜਕੇ ਰੋਜ਼ਾਨਾ ਦੀ ਤਰ੍ਹਾਂ ਭਿੱਖੀਵਿੰਡ ਤੋਂ ਕੰਮ ਤੋਂ ਘਰੇ ਸਾਇਕਲ ਤੇ ਜਾ ਰਹੇ ਸਨ ਕਿ ਜਦ ਮਰਗਿੰਦਪੁਰਾ ਨਜ਼ਦੀਕ ਪੁੱਜੇ ਤਾਂ ਪਿਛੋਂ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇ ਨੌਜਵਾਨਾਂ ਗੰਭੀਰ ਜਖ਼ਮੀ ਹੋ ਗਏ ਜਿਸ ਵਿੱਚੋਂ ਗੁਰਬਾਜ ਸਿੰਘ ਦੀ ਮੌਤ ਹੋ ਗਈ ਹੈ ਜਦ ਕਿ ਦੂਜਾ ਨੌਜਵਾਨ ਗੰਭੀਰ ਜਖ਼ਮੀ ਹੋਣ ਕਰਕੇ ਹਸਪਤਾਲ ਵਿਖੇ ਜੇਰੇ ਇਲਾਜ ਹੈ।
ਨੌਜਵਾਨਾਂ ਦੇ ਪਰਿਵਾਰ ਤੇ ਸਾਕ ਸੰਬੰਧੀਆ ਨੇ ਥਾਣਾ ਕੱਚਾ ਪੁਲਸ ਵੱਲੋਂ ਪੂਰੇ ਮਾਮਲੇ ਦਾ ਪਤਾ ਹੋਣ ਦੇ ਬਾਵਜੂਦ ਕਰੀਬ ਢਾਈ ਘੰਟੇ ਬਾਅਦ ਭਿੱਖੀਵਿੰਡ ਹਸਪਤਾਲ ਵਿਖੇ ਪੁੱਜਣ ਤੇ ਪੁਲਸ ਪ੍ਰਸ਼ਾਸ਼ਨ ਖਿਲਾਫ ਰੋਸ ਜਾਹਿਰ ਕਰਦਿਆਂ ਮੁਰਦਾਬਾਦ ਦੇ ਨਾਹਰੇ ਲਗਾਏ । ਉਥੇ ਹੀ ਇਸ ਮਾਮਲੇ ਸੰਬੰਧੀ ਮੌਕੇ ਤੇ ਪਹੁੰਚੇ ਏ.ਐਸ.ਆਈ ਜਗਦੀਸ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਚ ਕਰ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਅਣਪਛਾਤੇ ਵਾਹਨ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।