← ਪਿਛੇ ਪਰਤੋ
ਗੋਇੰਦਵਾਲ ਸਾਹਿਬ ਜੇਲ੍ਹ ’ਚ ਮੁੜ ਭਿੜੇ ਕੈਦੀ, ਇਕ ਗੰਭੀਰ ਜ਼ਖ਼ਮੀ ਗੋਇੰਦਵਾਲ ਸਾਹਿਬ, 17 ਮਾਰਚ, 2023: ਗੋਇੰਦਵਾਲ ਸਾਹਿਬ ਜੇਲ੍ਹ ਵਿਚ ਕੈਦੀਆਂ ਦੇ ਦੋ ਗੁੱਟਾਂ ਵਿਚ ਫਿਰ ਤੋਂ ਲੜਾਈ ਹੋਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੰਘੀ ਸ਼ਾਮ 5 ਵਜੇ ਇਹ ਲੜਾਈ ਹੋਈ ਜਿਸ ਵਿਚ ਇਕ ਹਵਾਲਾਤੀ ਦੇ ਸਿਰ ਵਿਚ ਸੱਟਾਂ ਵੱਜੀਆਂ ਹਨ ਤੇ ਕੰਨ ਵੀ ਵੱਢਿਆ ਗਿਆ ਹੈ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵੀ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਦੋ ਗਰੁੱਪਾਂ ਵਿਚਕਾਰ ਖੂਨੀ ਜੰਗ ਹੋਈਸੀ ਜਿਸ ਵਿਚ ਜੰਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ।
Total Responses : 205