← ਪਿਛੇ ਪਰਤੋ
ਨਵਜੋਤ ਸਿੱਧੂ ਦੀ 1 ਅਪ੍ਰੈਲ ਨੂੰ ਰਿਹਾਈ ਸੰਭਵ, ਪੜ੍ਹੋ ਵੇਰਵਾ ਪਟਿਆਲਾ, 17 ਮਾਰਚ, 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ 1 ਅਪ੍ਰੈਲ ਨੂੰ ਰਿਹਾਈ ਸੰਭਵ ਹੋ ਸਕਦੀ ਹੈ। ਸਿੱਧੂ ਨੂੰ ਪਿਛਲੇ ਸਾਲ 18 ਮਈ 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾਈ ਸੀ। ਜੇਲ੍ਹ ਨਿਯਮਾਂ ਮੁਤਾਬਕ ਕੈਦੀ ਨੂੰ ਇਕ ਮਹੀਨੇ ਵਿਚ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਸਿੱਧੂ ਨੇ ਇਹ ਛੁੱਟੀ ਨਹੀਂ ਲਈ। ਇਸ ਤਰੀਕੇ ਉਸਦੀ ਸਜ਼ਾ 48 ਦਿਨ ਪਹਿਲਾਂ ਹੀ ਮਾਰਚ ਦੇ ਅਖੀਰ ਵਿਚ ਪੂਰੀ ਹੋ ਜਾਵੇਗੀ ਤੇ 1 ਅਪ੍ਰੈਲ ਨੂੰ ਉਸਦੀ ਰਿਹਾਈ ਸੰਭਵ ਹੋ ਸਕਦੀ ਹੈ। ਯਾਦ ਰਹੇ ਕਿ ਪਹਿਲਾਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਪਰ ਭਗਵੰਤ ਮਾਨ ਸਰਕਾਰ ਨੇ ਉਸਦੀ ਸਜ਼ਾ ਮੁਆਫੀ ਦਾ ਕੋਈ ਫੈਸਲਾ ਨਹੀਂ ਲਿਆ ਜਿਸ ਕਾਰਨ ਉਸਦੀ ਰਿਹਾਈ ਨਹੀਂ ਹੋ ਸਕੀ ਸੀ।
Total Responses : 205