← ਪਿਛੇ ਪਰਤੋ
ਖੰਨਾ ਪੁਲਿਸ ਨੇ ਖੰਨਾ ਤੇ ਸਮਰਾਲਾ ਰੇਲਵੇ ਸਟੇਸ਼ਨਾਂ ’ਤੇ ਕੀਤੀ ਚੈਕਿੰਗ ਰਵਿੰਦਰ ਸਿੰਘ ਢਿੱਲੋਂ ਖੰਨਾ, 17 ਮਾਰਚ, 2023: ਇਕਕ ਪਾਸੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਅੰਦਰ ਜੀ-20 ਸੰਮੇਲਨ ਸ਼ੁਰੂ ਹੋਇਆ ਤਾਂ ਦੂਜੇ ਪਾਸੇ ਪੰਜਾਬ ਅੰਦਰ ਲਗਾਤਾਰ ਹਮਲੇ ਦੀ ਧਮਕੀਆਂ ਨੂੰ ਦੇਖਦੇ ਹੋਏ ਪੁਲਸ ਨੇ ਚੌਕਸੀ ਵਧਾਈ ਹੈ। ਰੇਲਵੇ ਸਟੇਸ਼ਨਾਂ ਉਪਰ ਨਿਗਰਾਨੀ ਹੋਰ ਵਧਾਈ ਗਈ ਹੈ। ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਖੰਨਾ ਤੇ ਸਮਰਾਲਾ ਰੇਲਵੇ ਸਟੇਸ਼ਨਾਂ ਉਪਰ ਰਾਤ ਸਮੇਂ ਚੈਕਿੰਗ ਕੀਤੀ ਅਤੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ ਗਈ। ਐਸਐਸਪੀ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਜੀ-20 ਸੰਮੇਲਨ ਨੂੰ ਦੇਖਦੇ ਹੋਏ ਵੀ ਚੌਕਸੀ ਵਧਾਈ ਗਈ ਹੈ।
Total Responses : 205