ਵੱਡੀ ਖ਼ਬਰ: ਜਗਦੀਸ਼ ਭੋਲਾ ਜੇਲ੍ਹ ਤੋਂ ਆਇਆ ਬਾਹਰ, ਜਾਣਿਆ ਮਾਂ ਦਾ ਹਾਲ
ਸ੍ਰੀ ਮੁਕਤਸਰ ਸਾਹਿਬ, 17 ਮਾਰਚ 2023- ਡਰੱਗ ਕੇਸ ਵਿਚ ਜੇਲ੍ਹ ਅੰਦਰ ਬੰਦ ਜਗਦੀਸ਼ ਭੋਲਾ ਅੱਜ ਜੇਲ੍ਹ ਤੋਂ ਇੱਕ ਦਿਨ ਦੇ ਲਈ ਬਾਹਰ ਆਇਆ। ਜਗਦੀਸ਼ ਭੋਲਾ ਨੂੰ ਹਾਈਕੋਰਟ ਨੇ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ। ਇਸ ਤਹਿਤ ਅੱਜ ਉਹ ਜੇਲ੍ਹ ਵਿਚੋਂ ਬਾਹਰ ਆਇਆ ਤੇ ਗਿੱਦੜਬਾਹਾ ਦੇ ਦੀਪ ਹਸਪਤਾਲ ਵਿਚ ਆਪਣੀ ਬਿਮਾਰ ਮਾਂ ਨੂੰ ਮਿਲਿਆ। ਜਗਦੀਸ਼ ਭੋਲਾ ਵੱਲੋਂ ਆਪਣੀ ਮਾਂ ਦੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਅਪੀਲ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਹਾਈਕੋਰਟ ਨੇ ਜਗਦੀਸ਼ ਭੋਲਾ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ।