ਲਾਰੈਂਸ ਨੇ ਇੰਟਰਵਿਊ 'ਚ ਕੀਤਾ ਖ਼ੁਲਾਸਾ, ਦੱਸਿਆ- ਜੇਲ੍ਹ 'ਚ ਕਿਵੇਂ ਆਉਂਦੇ ਮੋਬਾਈਲ?
ਚੰਡੀਗੜ੍ਹ, 17 ਮਾਰਚ 2023- ਨਿੱਜੀ ਚੈਨਲ ਨੂੰ ਦਿੱਤੀ ਇਟਰਵਿਊ ਦੇ ਦੌਰਾਨ ਜੇਲ੍ਹ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕਿਹਾ ਕਿ, ਮੋਬਾਈਲ ਕੰਧ ਰਾਹੀਂ ਅੰਦਰ ਸੁੱਟੇ ਜਾਂਦੇ ਹਨ। ਪੱਤਰਕਾਰ ਨਾਲ ਇੰਟਰਵਿਊ ਦੌਰਾਨ ਲਾਰੈਂਸ ਨੇ ਇਹ ਵੀ ਆਖਿਆ ਕਿ, ਇਤਫ਼ਾਕ ਨਾਲ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ, ਹੁਣ ਰਾਤ ਦਾ ਸਮਾਂ ਹੈ ਅਤੇ ਕੋਈ ਵੀ ਪੁਲਿਸ ਵਾਲਾ ਨੇੜੇ ਨਹੀਂ ਹੈ।
ਬਿਸ਼ਨੋਈ ਨੇ ਕਿਹਾ ਕਿ, ਮੈਂ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹਾਂ। ਮੈਨੂੰ ਕਿਸੇ ਨੇਤਾ ਜਾਂ ਅਫਸਰ ਦੀ ਸ਼ਹਿ ਨਹੀਂ ਹੈ। ਸਾਨੂੰ ਪੁਲਿਸ ਨਾਲ ਲੜਨ ਦੀ ਲੋੜ ਨਹੀਂ ਹੈ। ਯੂਪੀ ਦਾ ਜ਼ਿਕਰ ਕਰਦਿਆਂ ਬਿਸ਼ਨੋਈ ਨੇ ਕਿਹਾ ਕਿ ਪਹਿਲਾਂ ਯੂਪੀ ਵਿੱਚ ਅਪਰਾਧੀਆਂ ਨੂੰ ਸੁਰੱਖਿਆ ਮਿਲਦੀ ਸੀ, ਹੁਣ ਘਰਾਂ 'ਤੇ ਬੁਲਡੋਜ਼ਰ ਚੱਲ ਰਹੇ ਹਨ, ਇਸ ਲਈ ਹੁਣ ਪਤਾ ਨਹੀਂ।