ਰਾਜਸਥਾਨ ਦੇ CM ਵੱਲੋਂ 19 ਨਵੇਂ ਜ਼ਿਲ੍ਹਿਆਂ ਅਤੇ ਤਿੰਨ ਨਵੀਆਂ ਡਿਵੀਜ਼ਨਾਂ ਬਣਾਉਣ ਦਾ ਐਲਾਨ
ਰਾਜਸਥਾਨ/ਜੈਪੁਰ, 17 ਮਾਰਚ 2023 - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਬਜਟ ਪਾਸ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂਬੇ ਭਰ ਤੋਂ ਕੀਤੀ ਜਾ ਰਹੀ ਮੰਗ ਨੂੰ ਦੇਖਦੇ ਹੋਏ 19 ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਤਿੰਨ ਨਵੀਆਂ ਡਿਵੀਜ਼ਨਾਂ ਸੀਕਰ, ਬਾਂਸਵਾੜਾ ਅਤੇ ਪਾਲੀ ਦਾ ਐਲਾਨ ਕੀਤਾ ਗਿਆ ਹੈ। ਸੀਐਮ ਗਹਿਲੋਤ ਵੱਲੋਂ ਵਿਧਾਨ ਸਭਾ ਵਿੱਚ ਕੀਤੇ ਇਸ ਐਲਾਨ ਤੋਂ ਬਾਅਦ ਹੁਣ ਸੂਬੇ ਵਿੱਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ 50 ਹੋ ਜਾਵੇਗੀ। ਜਦਕਿ ਡਵੀਜ਼ਨਲ ਹੈੱਡਕੁਆਰਟਰਾਂ ਦੀ ਗਿਣਤੀ 10 ਹੋਵੇਗੀ।
ਸੀਐਮ ਅਸ਼ੋਕ ਗਹਿਲੋਤ ਵੱਲੋਂ ਅਨੂਪਗੜ੍ਹ, ਬਲੋਤਰਾ, ਬੇਵਰ, ਦੇਗ, ਦਿਡਵਾਨਾ-ਕੁਚਮਨ, ਡੱਡੂ, ਗੰਗਾਪੁਰ ਸਿਟੀ, ਜੈਪੁਰ ਉੱਤਰੀ, ਜੈਪੁਰ ਦੱਖਣੀ, ਜੋਧਪੁਰ ਪੂਰਬੀ, ਜੋਧਪੁਰ ਪੱਛਮੀ ਨੂੰ ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਕੇਕੜੀ, ਕੋਟਪੁਤਲੀ-ਬਹਿਰੋੜ, ਖੈਰਥਲ, ਨਿੰਮ ਕਾ ਥਾਣਾ, ਫਲੋਦੀ, ਸਲੂੰਬਰ, ਸੰਚੌਰ, ਸ਼ਾਹਪੁਰਾ (ਭਿਲਵਾੜਾ) ਨੂੰ ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਗਿਆ ਹੈ।