ਦੂਜੀ ਵਿਸ਼ੇਸ਼ ਮੁਹਿੰਮ ਤਹਿਤ ਬੱਚਿਆਂ ਅਤੇ ਗਰਭਵੱਤੀ ਮਾਵਾਂ ਦਾ ਹੋਵੇਗਾ ਸੰਪੂਰਨ ਟੀਕਾਕਰਨ: ਸਿਵਲ ਸਰਜਨ ਪਟਿਆਲਾ
ਜੀ ਐਸ ਪੰਨੂ
ਪਟਿਆਲਾ 18 ਮਾਰਚ, 2023: ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾ ਕੇ ਜੱਚਾ ਬੱਚਾ ਮੌਤ ਦਰ ਨੁੰ ਘਟਾਉਣ ਲਈ ਪੰਜ ਸਾਲ ਤੱਕ ਦੇ ਬੱਚਿਆਂ ਅਤੇ ਗਰਭਵੱਤੀ ਦਾ ਸੰਪੂਰਨ ਟੀਕਾਕਰਨ ਕਰਨ ਲਈ ਵਿਸ਼ੇਸ਼ ਮੁਹਿੰਮ ਦੇ ਦੂਜੇ ਰਾਉਂਡ ਦੀ ਸ਼ੁਰੂਆਤ ਦੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਦਲਬੀਰ ਕੌਰ ਨੇਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਅਧੂਰਾ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਅਤੇ ਗਰਭਵੱਤੀ ਮਾਵਾਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਮਿਤੀ 20 ਤੋਂ 25 ਮਾਰਚ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਜਿਸ ਦੌਰਾਨ ਸਿਹਤ ਕਰਮੀਆਂ ਵੱਲੋਂ ਅੰਸ਼ਕ ਜਾਂ ਅਧੂਰਾ ਜਾਂ ਕਿਸੇ ਕਾਰਣ ਟੀਕਾਕਰਨ ਨਾ ਕਰਵਾਉਣ ਵਾਲੇ ਬੱਚਿਆਂ ਅਤੇ ਗਰਭਵੱਤੀ ਮਾਵਾਂ ਦਾ ਰੋਜ਼ਾਨਾ ਟੀਕਾਕਰਨ ਕੀਤਾ ਜਾਵੇਗਾ।ਉੁਹਨਾਂ ਕਿਹਾ ਕਿ ਇਸ ਮੁਹਿੰਮ ਦੋਰਾਨ ਉੱਚ ਜੋਖਮ ਵਾਲੇ ਖੇਤਰ ਜਿਵੇਂ ਪਰਵਾਸੀ ਆਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ, ਝੁੱਗੀ ਝੋਪੜੀਆਂ,ਅਨਾਥ ਆਸ਼ਰਮ, ਜੇਲ੍ਹਾ ਆਦਿ ਨੂੰ ਜਿਆਦਾ ਫੋਕਸ ਕੀਤਾ ਜਾਵੇਗਾ।
ਜਿਲ੍ਹਾ ਟੀਕਾਕਰਨ ਅਫਸਰ ਡਾ. ਜਗਪਾਲਇੰਦਰ ਸਿੰਘ ਨੇਂ ਕਿਹਾ ਕਈ ਵਾਰੀ ਸਮੇਂ ਦੀ ਘਾਟ ਕਾਰਨ ਜਾਂ ਟੀਕਾਕਰਨ ਸਬੰਧੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਪਰਿਵਾਰ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਨਹੀ ਕਰਵਾ ਪਾਉਂਦੇ। ਜਿਸ ਕਾਰਨ ਅਜਿਹੇ ਬੱਚਿਆਂ ਨੂੰ ਲਾਗ ਲਗਣ ਦਾ ਵੱਧ ਖਤਰਾ ਹੁੰਦਾ ਹੈ। ਇਸ ਲਈ ਕੋਈ ਵੀ ਪਰਿਵਾਰ ਜਿਹਨਾਂ ਦੇ ਬੱਚਿਆਂ ਨੂੰ ਸੰਪੂਰਨ ਟੀਕਾਕਰਨ ਨਹੀ ਹੋਇਆ, ਉਹ ਆਪਣੇ ਏਰੀਏ ਦੀ ਆਸ਼ਾ ਜਾਂ ਨੇੜੇ ਦੀ ਸਿਹਤ ਕੇਂਦਰ ਦੀ ਏ.ਐਨ.ਐਮ ਨਾਲ ਸੰਪਰਕ ਕਰਕੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾ ਸਕਦੇ ਹਨ।ਉਹਨਾਂ ਕਿਹਾ ਕਿ ਟੀਕਾਕਰਨ ਸੂਚੀ ਅਨੁਸਾਰ ਟੈਟਨਸ ਤੋਂ ਬਚਾਅ ਲਈ ਹਰੇਕ ਗਰਭਵੱਤੀ ਅੋਰਤ ਨੂੰ ਗਰਭ ਦੋਰਾਨ ਟੈਟਨਸ ਦੇ ਦੋ ਟੀਕੇ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਜਿਵੇਂ ਗਲਘੋਟੂ, ਕਾਲੀ ਖੰਘ, ਤਪਦਿਕ, ਪੋਲੀਓ, ਦਿਮਾਗੀ ਬੁਖਾਰ, ਖਸਰਾ, ਪੀਲੀਆ, ਨਿਮੋਨੀਆ ਅਤੇ ਟੈਟਨਸ ਤੋਂ ਬਚਾਅ ਲਈ ਜਨਮ ਸਮੇਂ ਬੀ.ਸੀ.ਜੀ. ਹੈਪਾਟਾਈਟਸ, 6, 10 ਅਤੇ 14 ਹਫਤਿਆਂ ਦੀ ਉਮਰ ਤੇਂ ਕਾਲੀ ਖੰਘ, ਗੱਲ ਘੋਟੂ, ਧੱਨੁਕਵਾ, ਹੈਪਾਟਾਈਟਸ, ਨਿਮੋਨੀਆ ਅਤੇ ਦਸਤ ਤੋਂ ਬਚਾਅ, 9 ਮਹੀਨਿਆਂ ਤੇਂ ਖਸਰਾ ਦੀ ਖੁਰਾਕ ਦਾ ਪਹਿਲਾ ਅਤੇ ਡੇਢ ਸਾਲ ਦੀ ਉਮਰ ਤੇਂ ਖਸਰਾ ਦੇ ਦੂਜੇ ਟੀਕੇ ਨਾਲ ਕਾਲੀ ਖੰਘ, ਗੱਲ ਘੋਟੂ ਅਤੇ ਟੈੇਟਨਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਂਦਾ ਹੈ ਤੇ ਪੋਲਿਓ ਤੋਂ ਬਚਾਅ ਲਈ ਪੋਲਿਓ ਬੂਦਾ ਵੀ ਪਿਲਾਈਆਂ ਜਾਂਦੀਆਂ ਹਨ।ਜਿਹੜੇ ਪਰਿਵਾਰਾ ਨੇਂ ਆਪਣੇ ਬੱਚਿਆਂ ਦਾ ਇਸਵਾਰ ਟੀਕਾਕਰਨ ਸੂਚੀ ਅਨੁਸਾਰ ਆਪਣੇ ਬੱਚਿਆਂ ਦਾ ਟੀਕਾਕਰਨ ਨਹੀ ਕਰਵਾਇਆ। ਉਹ ਇਸ ਵਿਸੇਸ ਮੁਹਿੰਮ ਦੋਰਾਨ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ।