← ਪਿਛੇ ਪਰਤੋ
ਐਤਵਾਰ 19 ਮਾਰਚ ਤੱਕ ਗ੍ਰਿਫਤਾਰ ਨਹੀਂ ਹੋ ਸਕਿਆ ਅੰਮ੍ਰਿਤਪਾਲ, ਪੜ੍ਹੋ ਵੇਰਵਾ ਚੰਡੀਗੜ੍ਹ, 19 ਮਾਰਚ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਐਤਵਾਰ 19 ਮਾਰਚ ਦੀ ਸਵੇਰ ਤੱਕ ਗ੍ਰਿਫਤਾਰ ਨਹੀਂ ਹੋ ਸਕਿਆ। ਇਸ ਗੱਲ ਦੀ ਪੁਸ਼ਟੀ ਉਚ ਪੁਲਿਸ ਅਧਿਕਾਰੀਆਂ ਨੇ ਬਾਬੂਸ਼ਾਹੀ ਕੋਲ ਕੀਤੀ ਹੈ। ਇਹਨਾਂ ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਭਾਲ ਸਾਰੀ ਰਾਤ ਜਾਰੀ ਰਹੀ ਤੇ ਅੱਜ ਸਵੇਰੇ ਵੀ ਛਾਪੇਮਾਰੀ ਕੀਤੀ ਗਈ ਹੈ ਪਰ ਉਹ ਲਾਪਤਾ ਹੈ। ਉਸਦੀ ਤਲਾਸ਼ ਲਈ ਵੱਡੀ ਪੱਧਰ ’ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਯਾਦ ਰਹੇ ਕਿ ਲੰਘੇ ਕੱਲ੍ਹ 7 ਜ਼ਿਲ੍ਹਿਆਂ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨ ਲਈ ਵਿਆਪਕ ਨਾਕੇਬੰਦੀ ਕੀਤੀ ਸੀ। ਉਹ ਆਪ ਭਾਵੇਂ ਫਰਾਰ ਹੋਣ ਵਿਚ ਕਾਮਯਾਬ ਰਿਹਾ ਪਰ ਉਸਦੇ 78 ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
Total Responses : 933