ਅੰਮ੍ਰਿਤਪਾਲ ਖੜ੍ਹੀ ਕਰ ਰਿਹਾ ਸੀ ਹਥਿਆਰਬੰਦ ਫੋਰਸ, ਜਾਣੋ ਕੀ ਰੱਖਿਆ ਸੀ ਨਾਂ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਮਾਰਚ 2023- ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਕ ਨਵੀਂ ਹਥਿਆਰਬੰਦ ਫ਼ੋਰਸ ਖੜ੍ਹੀ ਕਰ ਰਿਹਾ ਸੀ। ਇਸ ਦਾ ਖੁਲਾਸਾ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਸਾਥੀਆਂ ਤੋਂ ਹੋਇਆ ਹੈ।
ਖੁਲਾਸੇ ਦੌਰਾਨ ਪਤਾ ਲੱਗਿਆ ਕਿ, ਅੰਮ੍ਰਿਤਪਾਲ ਏ.ਕੇ.ਐਫ਼ ਨਾਂ ਤੋਂ ਹਥਿਆਰਬੰਦ ਫ਼ੋਰਸ ਤਿਆਰ ਕਰ ਰਿਹਾ ਸੀ। ਏਕੇਐਫ਼ ਦਾ ਲੋਗੋ ਅੰਮ੍ਰਿਤਪਾਲ ਦੇ ਸੁਰੱਖਿਆ ਦਸਤੇ ਦੇ ਹਥਿਆਰਾਂ ਤੇ ਜੈਕਟ ਤੇ ਲਾਇਆ ਹੋਇਆ ਸੀ।
ਇਸ ਦੇ ਨਾਲ ਹੀ ਅੰਮ੍ਰਿਤਪਾਲ ਦੇ ਘਰ ਦੇ ਬਾਹਰ ਵੀ ਏ.ਕੇ.ਐਫ਼ ਦਾ ਬੋਰਡ ਲੱਗਿਆ ਹੋਇਆ ਸੀ। ਖੁਲਾਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ, ਬੁਲਟ ਪਰੂਫ਼ ਜੈਕਟਾਂ ਵੀ ਵੱਡੇ ਪੱਧਰ ਤੇ ਮੰਗਵਾਈਆਂ ਹੋਈਆਂ ਸੀ।

ਏ.ਕੇ. ਐਫ਼ ਦਾ ਜਦੋਂ ਪੂਰਾ ਨਾਮ ਪਤਾ ਲਗਾਉਣ ਦੀ ਕੋਸਿਸ਼ ਕੀਤੀ ਗਈ ਤਾਂ, ਇਹ ਗੱਲ ਸਾਹਮਣੇ ਆਈ ਕਿ, ਅੰਮ੍ਰਿਤਪਾਲ ਨੇ ਆਪਣੀ ਫ਼ੋਰਸ ਦਾ ਨਾਮ ਆਨੰਦਪੁਰ ਖ਼ਾਲਸਾ ਫ਼ੌਜ ਰੱਖਿਆ ਸੀ।
ਜਿਸ ਦੇ ਨਾਮ ਤੋਂ ਜੈਕਟਾਂ ਅਤੇ ਹਥਿਆਰਾਂ ਦੇ ਲੋਗੋ ਤਿਆਰ ਕਰਕੇ, ਉਨ੍ਹਾਂ ਤੇ ਲਗਾਏ ਜਾ ਰਹੇ ਸੀ। ਹੁਣ ਤੱਕ ਦੀਆਂ ਬਾਬੂਸ਼ਾਹੀ ਕੋਲ ਸਾਹਮਣੇ ਆਈਆਂ ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ, ਹਥਿਆਰਾਂ ਤੇ ਜੈਕਟਾਂ 'ਤੇ ਏ.ਕੇ.ਐਫ਼ ਲਿਖਿਆ ਹੋਇਆ ਸੀ।