← ਪਿਛੇ ਪਰਤੋ
ਅੰਮ੍ਰਿਤਪਾਲ ਸਿੰਘ ਦੇ ਚਾਚੇ ਨੇ ਕੀਤਾ ਸਰੰਡਰ, ਪੜ੍ਹੋ ਵੇਰਵਾ ਜਲੰਧਰ, 20 ਮਾਰਚ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾਹਰਜੀਤ ਸਿੰਘ ਅਤੇ ਡਰਾਈਵਰਹਰਪ੍ਰੀਤ ਸਿੰਘ ਨੇ ਸਰੰਡਰ ਕਰ ਦਿੱਤਾ ਹੈ। ਉਹਨਾਂ ਨੇ ਰਾਤ 2.00 ਵਜੇ ਜਲੰਧਰ ਪੁਲਿਸ ਅੱਗੇ ਸਰੰਡਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਹਿਤਪੁਰ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ। ਚਾਚਾ ਹਰਜੀਤ ਸਿੰਘ ਹਰ ਵੇਲੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੁੰਦਾ ਸੀ। ਉਹ ਅੰਮ੍ਰਿਤਪਾਲ ਸਿੰਘ ਦੇ ਭੱਜਣ ਵੇਲੇ ਵੀ ਉਸਦੇ ਨਾਲ ਹੀ ਸਨ। ਇਸ ਮੌਕੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਵਰਤੀ ਜਾਂਦੀ ਮਰਸਿਡੀਜ਼ ਕਾਰ ਵੀ ਜ਼ਬਤ ਕਰ ਲਈ ਹੈ।
Total Responses : 543