ਪੰਜਾਬ ’ਚ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਵਿਚ ਵਾਧਾ, ਪੜ੍ਹੋ ਵੇਰਵਾ
ਚੰਡੀਗੜ੍ਹ, 20 ਮਾਰਚ, 2023: ਪੰਜਾਬ ਸਰਕਾਰ ਨੇ ਸੂਬੇ ’ਚ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਵਿਚ 24 ਘੰਟੇ ਦਾ ਹੋਰ ਵਾਧਾ ਕਰ ਦਿੱਤਾ ਹੈ। ਹੁਣ 21 ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰ12.00 ਵਜੇ ਤੱਕ ਇਹ ਪਾਬੰਦੀ ਜਾਰੀ ਰਹੇਗੀ। ਸਭ ਤੋਂ ਪਹਿਲਾਂ ਸ਼ਨੀਵਾਰ 19 ਮਾਰਚ ਨੂੰ ਇਹ ਪਾਬੰਦੀ ਲਗਾਈ ਸੀ ਤੇ ਹੁਣ ਦੂਜੀ ਵਾਰ ਇਸ ਵਿਚ ਵਾਧਾ ਕੀਤਾ ਗਿਆ।
