ਜ਼ਿਲ੍ਹਾ ਪ੍ਰਸ਼ਾਸਨ ਵੱਲੋ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਲਗਾਇਆ ਵਿਸ਼ੇਸ਼ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 20 ਮਾਰਚ 2023:ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਦਿੱਤੀਆਂ ਹਦਾਇਤਾਂ ਤਹਿਤ ਐਸ.ਡੀ.ਐਮ. ਬਟਾਲਾ ਡਾ. ਸ਼ਾਇਰੀ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ।
ਵਿਸ਼ੇਸ਼ ਕੈਂਪ ਵਿੱਚ ਪਿੰਡਾਂ ਦੀ ਪਚਾਇਤਾਂ ਵਿੱਚ ਗ੍ਰਾਂਮ ਪੰਚਾਇਤ ਪਿੰਡ ਅਵਾਣ, ਗ੍ਰੰਥਗੜ੍ਹ, ਤਲਵੰਡੀ ਝੁੰਗਲਾਂ ਅਤੇ ਵਡਾਲਾ ਗ੍ਰੰਥੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾ ਦੀਆਂ ਮੁਸ਼ਕਲਾ ਦੱਸੀਆਂ। ਜਿਵੇਂ ਰਾਸ਼ਨ ਕਾਰਡ ਬਨਾਉਣ, ਕਣਕ ਨਾ ਮਿਲਣ ਦੀ ਸਮੱਸਿਆ, ਪੈਨਸ਼ਨ ਸਕੀਮ, ਕੱਚੇ ਕੋਠਿਆਂ ਤੇ ਫਲੱਸ਼ਾ ਦੀ ਗ੍ਰਾਂਟ ਜਾਰੀ ਕਰਨ ਸਮੇਤ ਵੱਖ ਵੱਖ ਮੁਸ਼ਕਿਲਾਂ ਦੱਸੀਆਂ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆਂ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਮੰਤਵ ਨਾਲ ਹੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਹਰ ਸੰਭਵ ਯਤਨ ਕਰਕੇ ਲੋਕਾਂ ਦੀਆਂ ਮੁਸ਼ਕਲਾ ਦਾ ਹੱਲ ਅਤੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ।
ਇਸ ਮੌਕੇ ਪੰਚਾਇਤ ਅਫਸਰ ਗੁਰਦਰਸ਼ਨ ਸਿੰਘ, ਯੂਨਸ ਮਸੀਹ ਜੇਈ, ਵਾਟਰ ਸਪਲਾਈ, ਅਮੂਤੋਜ ਸਿੰਘ ਵਾਟਰ ਸਪਲਾਈ, ਸੁਖਜਿੰਦਰ ਕੌਰ ਪੰਚਾਇਚ ਸੈਕਟਰੀ, ਸਰਪੰਚ ਜਗਜੀਤ ਸਿੰਘ ਪਿੰਡ ਵਡਾਲਾ ਗ੍ਰੰਥੀਆਂ, ਕਸ਼ਮੀਰ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਸੁਲੱਖਣ ਸਿੰਘ ਦੇਹਾਤੀ ਪ੍ਰਧਾਨ ਆਪ ਪਾਰਟੀ, ਆਦਿ ਮੋਜੂਦ ਸਨ।