66ਵੀਂ ਆਲ ਇੰਡੀਆ ਰੇਲਵੇ ਕ੍ਰਿਕਟ (ਪੁਰਸ਼) ਚੈਂਪੀਅਨਸ਼ਿਪ 2022-23 ਲੀਗ ਮੈਚ
ਜਗਤਾਰ ਸਿੰਘ
ਪਟਿਆਲਾ 20 ਮਾਰਚ 2023: ਪੀ.ਐਲ.ਡਬਲਯੂ .ਸਪੋਰਟਸ ਐਸੋਸੀਏਸ਼ਨ ਨੇ ਪੀ.ਐਲ.ਡਬਲਯੂ. ਕ੍ਰਿਕਟ ਸਟੇਡੀਅਮ ਅਤੇ ਰਾਇਲ ਸੀਕੇਟੀ ਅਕਾਦਮੀ ਗਰਾਉਂਡ, ਪਟਿਆਲਾ ਵਿੱਚ 66ਵੀਂ ਅਖਿਲ ਭਾਰਤੀ ਰੇਲਵੇ (ਪੁਰੂਸ਼) ਚੈਂਪਿਅਨਸ਼ਿਪ 2022-23 ਕਰਾਈ ਜਾ ਰਹੀ ਹੈ ਜੋ 20.3.23 ਤੋਂ 25.3. 23ਤਕ ਚੱਲੇ ਗੀ । ਭਾਰਤੀ ਰੇਲਵੇ ਦੇ ਹੋਰ ਰੇਲਵੇ ਤੋਂ ਛਹ ਟੀਮਾਂ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੀਆਂ
ਹਨ। ਸ੍ਰੀ ਅਸ਼ੋਕ ਕੁਮਾਰ (ਮੁੱਖ ਮਹਿਮਾਨ) ਮੁੱਖ ਪ੍ਰਬੰਧਕ ਅਧਿਕਾਰੀ : ਪਟਿਆਲਾ ਲੋਕੋਮੋਟਿਵ ਵਰਕਸ, ਪਟਿਆਲਾ, ਪੀ.ਐਲ.ਡਬਲਯੂ. ਅਫਸਰਾਂ ਦੀ ਮਜੂਦਗੀ ਵਿੱਚ, 66ਵੀਂ ਅਖਿਲ ਭਾਰਤੀ ਰੇਲਵੇ ਕ੍ਰਿਕੇਟ (ਪੁਰਸ਼) ਚੈਂਪਿਅਨਸ਼ਿਪ 2022-23 ਦਾ ਉਦਘਾਟਨ ਕੀਤਾ ਅਤੇ ਉਨ੍ਹਾਂਨੇ ਉੱਤਰ ਪੂਰਵ ਰੇਲਵੇ ( ਐੱਨ.ਬੀ.ਆਰ.) ਅਤੇ ਮੱਧ ਰੇਲਵੇ ਦੇ ਖਿਡਾਰੀ ) ਨਾਲ ਜਾਣ-ਪਛਾਣ ਕੀਤੀ ਅਤੇ ਸ਼੍ਰੀ ਅਸ਼ੋਕ ਕੁਮਾਰ ਨੇ ਫਿਰ ਐਨ.ਈ ਆਰ. ਅਤੇ ਸੀ.ਆਰ. ਟੀਮ ਦੇ ਵਿਚਕਾਰ ਸਭ ਤੋਂ ਪਹਿਲਾਂ ਟਾਸ ਲਈ ਸਿੱਕਾ ਉਛਾਲਿਆ ਤੇ ਟਾਸ ਐਨ.ਈ.ਆਰ. ਟੀਮ ਨੇ ਕੀਤਾ ਅਤੇ ਫੀਲਡਿੰਗ ਚੁਣੀ।
ਮੱਧ ਰੇਲਵੇ ਦੀ ਟੀਮ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 156 ਦੌੜਾਂ ਬਣਾਈਆਂ । ਅਮਿਤ ਪੁਨੀਕਰ ਨੇ 40 ਗੇਂਦਾਂ ਵਿੱਚ 67 ਦੌੜਾਂ (ਸਭ ਤੋਂ ਵੱਧ ਸਕੋਰ) ਬਣਾਈਆਂ ਅਤੇ ਪ੍ਰਵੀਨ ਨੇ27 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਦੂਜੇ ਪਾਸੇ NER ਟੀਮ ਦੇ ਸ਼ੁਭਮ ਨੇ 4 ਓਵਰਾਂ 'ਚ 36 ਦੌੜਾਂ ਦੇ ਕੇ 2 ਵਿਕਟਾਂ ਅਤੇ NER ਟੀਮ ਦੇ ਸੌਰਭ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਉੱਤਰ ਪੂਰਬੀ ਰੇਲਵੇ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ 'ਤੇ 133 ਦੌੜਾਂ ਬਣਾਈਆਂ। ਐਸ ਕੇ ਰਾਠੀ ਨੇ 23 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਅਤੇ ਨਾਟ ਆਊਟ ਰਹੇ ਅਤੇ ਸ਼ੁਭਮ ਨੇ 27 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਦੂਜੇ ਪਾਸੇ ਸੀਆਰ ਟੀਮ ਦੇ ਸਲਿਲ ਅਘੜਕਰ ਨੇ4 ਓਵਰਾਂ ਵਿੱਚ 15 ਦੌੜਾਂ ਦੇ ਕੇ 2 ਵਿਕਟਾਂ ਅਤੇ ਸੀਆਰ ਟੀਮ ਦੇ ਵਿਨੀਤ ਨੇ 3 ਓਵਰਾਂ ਵਿੱਚ 18 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਸੈਂਟਰਲ ਰੇਲਵੇ ਦੀ ਟੀਮ ਨੇ ਇਹ ਮੈਚ 23 ਦੌੜਾਂ ਨਾਲ ਜਿੱਤ ਲਿਆ ਅਤੇ ਖਰਾਬ ਮੌਸਮ ਦੇ ਕਾਰਨ ਦੋ ਮੈਚ ਨਹੀਂ ਖੇਡੇ ਗਏ ।