ਬਿਰਧ ਆਸ਼ਰਮ ਵਿੱਚ ਮਨਾਇਆ ਵਿਸ਼ਵ ਓਰਲ ਹੈਲਥ ਦਿਵਸ ਬਜੁਰਗਾਂ ਦੇ ਦੰਦਾਂ ਦੀ ਕੀਤੀ ਸਿਹਤ ਜਾਂਚ
ਜਗਤਾਰ ਸਿੰਘ
ਪਟਿਆਲਾ 20 ਮਾਰਚ 2023: ਮੂੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਥੀਮ ' ਆਪਣੇ ਮੂੰਹ ਤੋਂ ਮਾਣਕਰੋ' ਤਹਿਤ ਸਿਵਲ ਸਰਜਨ ਪਟਿਆਲਾ ਡਾ. ਦਲਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਦੀ ਅਗਵਾਈ ਵਿਚ ਵਿਸ਼ਵ ਓਰਲ ਸਿਹਤ ਦਿਵਸ ਦਾ ਆਯੋਜਨ ਹੈਲਪਏਜ ਇੰਡੀਆ ਬਿਰਧ ਆਸ਼ਰਮ ਪਿੰਡ ਰੰਗਲਾ ਵਿਖੇ ਮਨਾਇਆ ਗਿਆ।ਇਸ ਮੌਕੇ ਦੰਦਾਂ ਦੇ ਮਾਹਰ ਡਾ. ਆਰਤੀ ਅਤੇ ਉਹਨਾਂ ਦੀ ਟੀਮ ਵੱਲੋਂ ਬਜੁਰਗਾਂ ਦੇ ਦੰਦਾਂ ਦਾ ਚੈਕ ਅਪ ਕੀਤਾ ਗਿਆ। ਡਾ. ਪਾਰੂਲ ਵੱਲੋਂ ਇਸ ਮੌਕੇ ਬਜੁਰਗਾਂ ਨੂੰ ਦੂਥ ਬਰਸ਼, ਪੋਸਟ ਅਤੇ ਵੱਲ ਫਰੂਟ ਦੀ ਵੰਡ ਵੀ ਕੀਤੀ ਗਈ।ਜਿਲ੍ਹਾ ਡੈਂਟਲ ਦੰਦ ਸਿਹਤ ਅਫਸਰ ਡਾ. ਪਾਰੂਲ ਨੇ ਬਜੁਰਗਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਜਰੂਰ ਬਸ਼ ਕੀਤਾ ਜਾਵੇ।ਮਿੱਠੀਆਂ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਗੁਰੇਜ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾਂ ਅਜਿਹੀਆਂ ਚੀਜਾਂ ਖਾਣ ਤੋਂ ਬਾਦ ਬਥ ਜਰੂਰ ਕੀਤਾ ਜਾਵੇ। ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋਂ ਚੈਕਅਪ ਜਰੂਰ ਕਰਵਾਇਆ ਜਾਵੇ।ਉਹਨਾਂ ਕਿਹਾ ਕਿ ਮੂੰਹ ਦੀ ਸਿਹਤ ਸੰਭਾਲ ਦੀ ਜਾਗਰੂਕਤਾ ਲਈ ਮਹੀਨਾ ਭਰ ਓਰਲ ਹੈਲਥ ਸਬੰਧੀ ਬਜੁਰਗਾ, ਸਪੈਸ਼ਲ ਬੱਚਿਆਂ,ਅਨਾਥ ਆਸ਼ਰਮ ਵਿੱਚ ਰਹਿਣ ਵਾਲੇ ਬੱਚਿਆਂ ਅਤੇ ਸਕੂਲੀ ਬੱਚਿਆਂ ਲਈ ਸਪੈਸ਼ਲ ਕੈਂਪ ਆਯੋਜਿਤ ਕੀਤੇ ਜਾਣਗ।ਡਾ. ਆਰਤੀ ਨੇ ਕਿਹਾ ਚੰਗੇ ਤੋਂ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ।ਉਹਨਾ ਲੋਕਾਂ ਨੂੰ ਪਾਨ, ਤੰਬਾਕੂ, ਜਰਦਾ ਆਦਿ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਦੇ ਕਿਹਾ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ ਜੋ ਕਿ ਮੱਨੁਖ ਨੂੰ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਪ੍ਰਭਾਵਤ ਕਰਦੇ ਹਨ।ਇਸ ਮੌਕੇ ਸੰਸਥਾ ਦੇ ਪ੍ਰਬੰਧਕ ਲਖਵਿੰਦਰ ਸਰੀਨ ਵੀ ਹਾਜਰ ਸਨ।ਇਸ ਮੋਕੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵਿੱਚ ਵੀ ਸਿਹਤ ਅਧਿਕਾਰੀਆਂ ਵਲੋਂ ਵਿਸ਼ਵ ਓਰਲ ਹੈਲਥ ਦਿਵਸ ਦਾ ਆਯੋਜਨ ਕਰਕੇ ਲੋਕਾਂ ਨੂੰ ਮੂੰਹ ਦੀ ਸਾਫ ਸਫਾਈ ਬਾਰੇ ਜਾਗਰੂਕ ਕੀਤਾ। ਫੋਟੋ ਕੈਪਸ, ਸਿਹਤ ਕੇਂਦਰਾਂ ਵਿੱਚ ਵਿਸ਼ਵ ਓਰਲ ਦਿਵਸ ਮੌਕੇ ਜਾਗਰੂਕ ਕਰਦੇ ਸਿਹਤ ਅਧਿਕਾਰੀ ।