← ਪਿਛੇ ਪਰਤੋ
ਫੋਕਲ ਪੁਆਇੰਟ ਪੁਲਿਸ ਵੱਲੋਂ 32 ਗ੍ਰਾਮ ਹੈਰੋਇਨ ਤਸਕਰ ਕਾਬੂ
ਲੁਧਿਆਣਾ, 20 ਮਾਰਚ 2023 (ਸਰਬਜੀਤ ਸਿੰਘ ਪਨੇਸਰ) ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹਦਾਇਤਾਂ ਤਹਿਤ ਥਾਣਾ ਫੋਕਲ ਪੁਆਇੰਟ ਇੰਸ: ਅਮਨਦੀਪ ਸਿੰਘ ਬਰਾੜ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨਸ਼ਾ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਪਿੰਡ ਜੰਡਿਆਲੀ ਨੇੜੇ ਸਰਕਾਰੀ ਸਕੂਲ ਚੰਡੀਗੜ੍ਹ ਰੋਡ ਵਿਖੇ ਅਰੋਪੀ ਮਨਜਿੰਦਰ ਸਿੰਘ ਉਰਫ ਵਿੱਕੀ ਵਾਸੀ ਪਿੰਡ ਜੰਡਿਆਲੀ ਨੂੰ ਕਾਬੂ ਕਰਕੇ ਉਸ ਪਾਸੋਂ 32 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ । ਥਾਣਾ ਮੁਖੀ ਬਰਾੜ ਨੇ ਦੱਸਿਆ ਕਿ ਦੋਸ਼ੀ ਮਨਜਿੰਦਰ ਸਿੰਘ ਉਰਫ ਵਿੱਕੀ ਇਹ ਹੈਰੋਇਨ ਜੰਡਿਆਲਾ ਸ਼ਹਿਰ ਤੋ ਇੱਕ ਨਾਮਲੂਮ ਵਿਅਕਤੀ ਪਾਸੋ 1500/-ਰੁਪਏ (ਪ੍ਰਤੀ 1 ਗ੍ਰਾਮ) ਦੇ ਹਿਸਾਬ ਨਾਲ ਖਰੀਦ ਕੇ ਲੈ ਕਰ ਆਉਦਾ ਸੀ ਅਤੇ ਅੱਗੇ (ਪ੍ਰਤੀ 1 ਗ੍ਰਾਮ) 2500/-ਰੁਪਏ ਦੇ ਹਿਸਾਬ ਨਾਲ ਵੇਚਣ ਦਾ ਧੰਦਾ ਕਰਦਾ ਸੀ। ਜਿਸ ਖਿਲਾਫ ਮੁਕੱਦਮਾ ਨੰਬਰ 44 ਅਧੀਨ 21/61/85-ਐੱਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ। ਦੋਸੀ ਮਨਜਿੰਦਰ ਸਿੰਘ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Total Responses : 411