4 ਜਿਲ੍ਹਿਆਂ 'ਚ ਪੂਰੀ ਤੇ 2 ਜਿਲ੍ਹਿਆਂ 'ਚ ਅੰਸ਼ਕ ਰੂਪ 'ਚ ਮੋਬਾਈਲ ਇੰਟਰਨੈਟ ਸੇਵਾ ਰਹੇਗੀ ਬੰਦ ,ਬਾਕੀ ਜ਼ਿਲ੍ਹਿਆਂ ਚ ਹੋਵੇਗੀ ਬਹਾਲ , ਪੜ੍ਹੋ ਵੇਰਵਾ
ਚੰਡੀਗੜ੍ਹ, 21 ਮਾਰਚ, 2023: ਪੰਜਾਬ ਵਿਚ ਮੋਬਾਈਲ ਇੰਟਰਨੈਟ ਸੇਵਾ ਅੱਜ 21 ਮਾਰਚ ਦੁਪਹਿਰ 12.00 ਵਜੇ ਅੰਸ਼ਕ ਰੂਪ ਵਿੱਚ ਤੋਂ ਬਹਾਲ ਹੋ ਜਾਵੇਗੀ।
ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅੰਮ੍ਰਿਤਸਰ ਦੇ ਸਬ ਡਵੀਜ਼ਨ ਅਜਨਾਲਾ, ਮੁਹਾਲੀ ਵਿਚ ਵਾਈ ਪੀ ਐਸ ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਕੁਝ ਇਲਾਕਿਆਂ ਵਿਚ 21 ਤੋਂ 23 ਮਾਰਚ ਦੁਪਹਿਰ 12.00 ਵਜੇ ਤੱਕ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਜਾਰੀ ਰਹੇਗੀ ਜਦੋਂ ਕਿ ਬਾਕੀ ਪੰਜਾਬ ਵਿਚ ਮੋਬਾਈਲ ਇੰਟਰਨੈਟ ਸ਼ੁਰੂ ਹੋ ਜਾਵੇਗਾ।
