ਸੇਵਾ ਭਾਰਤੀ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ 26 ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 21 ਮਾਰਚ 2023 : ਸੇਵਾ ਭਾਰਤੀ ਇਸ ਸਾਲ ਵੀ ਮਹਾਨ ਦੇਸ਼ਭਗਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਖੂਨਦਾਨ ਕੈਂਪ ਲਗਾਏਗੀ। ਸੇਵਾ ਭਾਰਤੀ ਦੇ ਪੰਜਾਬ ਦੇ ਮੀਤ ਪ੍ਰਧਾਨ ਨੀਲ ਕਮਲ ਮਹਾਜਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ 26 ਮਾਰਚ ਐਤਵਾਰ ਨੂੰ ਪੁਰਾਣੇ ਸਿਵਲ ਹਸਪਤਾਲ ਵਿਚ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਏਗਾ ਜਿਸ ਦਾ ਉਦਘਾਟਨ ਕਰਨਲ ਭੁੱਲਰ (ਸੇਵਾਮੁਕਤ) ਕਰਨਗੇ ਜਦ ਕਿ ਸ਼ਹਿਰ ਦੇ ਉੱਘੇ ਉਦਯੋਗਪਤੀ ਬਾਲਕ੍ਰਿਸ਼ਨ ਮਿੱਤਲ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ।
ਉਨ੍ਹਾਂ ਕਿਹਾ ਕਿ ਸੇਵਾ ਭਾਰਤੀ ਦੀ ਕੋਸ਼ਿਸ਼ ਹੋਵੇਗੀ ਕਿ ਆਪਣੇ ਤੌਰ ਤੇ ਵੱਧ ਤੋਂ ਵੱਧ ਖ਼ੂਨਦਾਨੀਆਂ ਨੂੰ ਇਸ ਕੈਂਪ ਵਿੱਚ ਆ ਕੇ ਖੂਨਦਾਨ ਕਰਨ ਲਈ ਪ੍ਰੇਰਤ ਕਰੋ ਪਰ ਜੇ ਹੋਰ ਕੋਈ ਵੀ ਆਪਣੀ ਜਾਨ ਨਾਲ ਇਸ ਕੈਂਪ ਵਿੱਚ ਆ ਕੇ ਖੂਨਦਾਨ ਕਰਨਾ ਚਾਹੁੰਦਾ ਹੈਂ ਤਾਂ ਸੇਵਾ ਭਾਰਤੀ ਉਸਦਾ ਸਵਾਗਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਖੂਨਦਾਨੀਆਂ ਤੋਂ ਇਕੱਠਾ ਕੀਤਾ ਗਿਆ ਖੂਨ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਜਾਵੇਗਾ ਜੋ ਜ਼ਰੂਰਤਮੰਦਾਂ ਦੀ ਜਾਨ ਬਚਾਉਣ ਦੇ ਕੰਮ ਆਵੇਗਾ।