ਮੂੰਹ ਦੀ ਸਹੀ ਤਰੀਕੇ ਨਾਲ ਸਿਹਤ ਸੰਭਾਲ ਨਾ ਕਰਨਾ ਜੀਵਨ ਅਤੇ ਸਿਹਤ ਦੀ ਗੁਣਵੱਤਤਾ 'ਤੇ ਮਹੱਤਵਪੂਰਨ ਪ੍ਰਭਾਵ ਪਵੇਗਾ: ਸਿਵਲ ਸਰਜਨ
ਜੀ ਐਸ ਪੰਨੂ
ਪਟਿਆਲਾ 21 ਮਾਰਚ,2023:ਮੂੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਮਨਾਏ ਗਏ ਵਿਸ਼ਵ ਓਰਲ ਸਿਹਤ ਦਿਵਸ ਤਹਿਤ ਮਹੀਨਾ ਭਰ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਮੁਹਿੰਮ ਤਹਿਤ ਅੱਜ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਦਲਬੀਰ ਕੌਰ ਤੋਂ ਮੂੰਹ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੰਦੇ ਪੋਸਟਰ ਰਲੀਜ ਕੀਤਾ ।ਇਸ ਮੋਕੇ ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਪਾਰੂਲ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੌਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਿਲ੍ਹਾ ਅਕਾਂਉਂਟ ਅਫਸਰ ਅਮਿਤ ਜੈਨ ਅਤੇ ਬਿੱਟੂ ਵੀ ਉਹਨਾਂ ਨਾਲ ਸਨ।ਸਿਵਲ ਸਰਜਨ ਡਾ. ਦਲਬੀਰ ਕੌਰ ਨੇਂ ਕਿਹਾ ਕਿ ਮੂੰਹ ਦੀ ਸਹੀ ਤਰੀਕੇ ਨਾਲ ਸਿਹਤ ਸੰਭਾਲ ਨਾ ਹੋਣ ਕਾਰਣ ਇਹ ਸਾਡੇ ਜੀਵਨ ਅਤੇ ਸਿਹਤ ਦੀ ਗੁਣਵੱਤਤਾ ਤੇਂ ਮੱਹਤਵਪੁਰਣ ਪ੍ਰਭਾਵ ਪਾ ਸਕਦੇ ਹਨ।ਜਿਸ ਨਾਲ ਦਰਦ, ਬੈਚੇਨੀ ਅਤੇ ਚਬਾਉਣ ਅਤੇ ਬੋਲਣ ਵਿੱਚ ਕਠਿਨਾਈ ਹੋ ਸਕਦੀ ਹੈ।
ਇਸ ਤੋਂ ਇਲਾਵਾ ਓਰਲ ਹੈਲਥ ਦਾ ਠੀਕ ਨਾ ਹੋਣਾ ਦਿਲ ਦੇ ਰੋਗ, ਸ਼ੁਗਰ ਆਦਿ ਵਰਗੀਆਂ ਗੰਭੀਰ ਸਿਹਤ ਸੱਮਸਿਆਵਾਂ ਹੋਣ ਦਾ ਕਾਰਨ ਬਣ ਸਕਦੀ ਹੈ।ਇਸ ਲਈ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਮੂੰਹ ਦੀ ਸਾਫ ਸਫਾਈ ਬਾਰੇ ਜਾਗਰੂਕਰ ਕਰਨਾ ਹੈ ਤਾਂ ਜੋ ਮੂੰਹ ਦੀ ਸਾਫ ਸਫਾਈ ਨਾ ਹੋਣ ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਪਾਰੂਲ ਨੇਂ ਦੱਸਿਆ ਕਿ ਖਾਣਾ ਖਾਣ ਤੋਂ ਬਾਦ ਸਾਫ ਪਾਣੀ ਨਾਲ ਕੁਰਲਾ ਕਰਨਾ ਯਕੀਨੀ ਬਣਾਇਆ ਜਾਵੇ।
ਪਾਨ, ਤੰਬਾਕੂ, ਜਰਦਾ ਆਦਿ ਦੀ ਵਰਤੋ ਨਾ ਕੀਤੀ ਜਾਵੇ ਕਿਓੁਂਕਿ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ।ਮੂੰਹ ਦੇ ਵਿੱਚ ਮੋਜੂਦ ਦੰਦ ਸ਼ਰੀਰ ਦਾ ਇੱਕ ਅਹਿਮ ਅੰਗ ਹਨ।ਇਸ ਲਈ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੋਣ ਤੋ ਪਹਿਲਾ ਜਰੂਰ ਬ੍ਰਸ਼ ਕੀਤਾ ਜਾਵੇ।ਮਿੱਠੀਆਂ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਗੁਰੇਜ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾ ਅਜਿਹੀਆਂ ਚੀਜਾਂ ਖਾਣ ਤੋਂ ਬਾਦ ਬ੍ਰਸ਼ ਜਰੂਰ ਕੀਤਾ ਜਾਵੇ।ਸੱਠ ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋ ਚੈਕਅਪ ਜਰੂਰ ਕਰਵਾਇਆ ਜਾਵੇ।ਉਹਨਾਂ ਕਿਹਾ ਚੰਗੇ ਤੇਂ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ ।