ਅਮਰੀਕਾ: ਸਿੱਖ ਕੌਸ਼ਲ ਆਫ ਕੈਲੇਫੋਰਨੀਆ ਵੱਲੋਂ ਗੁਰਦੁਆਰਾ ਨਾਨਕਸਰ ਚੈਰੀ ਫਰਿਜ਼ਨੋ ਦਾ ਵਿਸ਼ੇਸ਼ ਸਨਮਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆ, 21 ਮਾਰਚ 2023 - ਸੈਂਟਰਲ ਵੈਲੀ ਕੈਲੇਫੋਰਨੀਆ ਦੇ ਗੁਰਦੁਆਰਿਆ ਵਿੱਚ ਯੋਗ ਪ੍ਰਬੰਧਾ ਅਤੇ ਸੇਵਾਵਾ ਨੂੰ ਉਚਿਤ ਬਣਾਉਣ ਲਈ “ਸਿੱਖ ਕੌਸ਼ਲ ਆਫ ਕੈਲੇਫੋਰਨੀਆਂ ਪਿਛਲੇ ਲੰਮੇ ਅਰਸੇ ਤੋਂ ਸੇਵਾਵਾ ਨਿਭਾ ਰਹੀ ਹੈ। ਇਹ ਸੰਸਥਾ ਸੈਂਟਰਲ ਵੈਲੀ ਕੈਲੇਫੋਰਨੀਆਂ ਦੇ ਸਮੂੰਹ ਗੁਰੂਘਰਾ ਦੇ ਪ੍ਰਬੰਧ ਅਤੇ ਆਪਸੀ ਤਾਲਮੇਲ ਬਣਾਉਣ ਤੋਂ ਇਲਾਵਾ ਇਕ-ਦੂਜੇ ਲਈ ਵੱਡੇ ਸਮਾਗਮਾਂ ਦੌਰਾਨ ਸਹਿਯੋਗ ਕਰਨ ਵਿੱਚ ਮਦਦ ਕਰਦੀ ਹੈ।
ਹੁਣ ਸੰਸਥਾ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਸੈਂਟਰਲ ਵੈਲੀ ਦੇ ਸਮੂੰਹ ਗੁਰੂਘਰਾ ਦੀਆਂ ਕਮੇਟੀਆਂ ਨੂੰ ਸੰਸਥਾ ਦੇ ਮੈਂਬਰ ਬਣ ਸੇਵਾਵਾ ਨਿਭਾਉਣ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸੰਤ ਬਾਬਾ ਨੰਦ ਸਿੰਘ ਜੀ ਨਾਨਕਸ਼ਰ ਕਲੇਰਾਂ ਵਾਲਿਆਂ ਦੀ ਮਰਿਯਾਦਾ ਅਨੁਸਾਰ ਚਲਾਏ ਜਾ ਰਹੇ “ਗੁਰਦੁਆਰਾ ਨਾਨਕਸਰ” ਚੈਰੀ ਐਵਨਿਊ ਫਰਿਜ਼ਨੋ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਗੁਰੂਘਰ ਦੀ ਕਮੇਟੀ ਨੂੰ ਸਿੱਖ ਕੌਸ਼ਲ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸਿੱਖ ਕੌਸ਼ਲ ਵੱਲੋਂ ਸ. ਸੁਖਦੇਵ ਸਿੰਘ ਚੀਮਾ, ਨਾਨਕਸਰ ਗੁਰੂਘਰ ਦੇ ਬੁਲਾਰੇ ਭਾਈ ਹਰਭਜਨ ਸਿੰਘ ਅਤੇ ਹੋਰ ਹਾਜ਼ਰ ਬੁਲਾਰਿਆਂ ਨੇ ਬੋਲਦੇ ਹੋਏ ਸੰਗਤਾਂ ਨਾਲ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਗੁਰੂਘਰ ਦੀ ਪ੍ਰਬੰਧਕ ਕਮੇਟੀ, ਸਿੱਖ ਕੌਸ਼ਲ ਦੇ ਮੈਂਬਰ ਅਤੇ ਸੰਗਤਾਂ ਮੌਜੂਦ ਸਨ।