ਕੱਲ੍ਹ 23 ਮਾਰਚ ਤੱਕ 4 ਜ਼ਿਲ੍ਹਿਆਂ ਵਿਚ ਬੰਦ ਰਹੇਗਾ ਮੋਬਾਈਲ ਇੰਟਰਨੈਟ, ਪੜ੍ਹੋ ਵੇਰਵਾ
ਚੰਡੀਗੜ੍ਹ, 22 ਮਾਰਚ, 2023: ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਪੰਜਾਬ ਦੇ 4 ਜ਼ਿਲ੍ਹਿਆਂ, ਇਕ ਸਬ ਡਵੀਜ਼ਨ ਅਤੇ ਇਕ ਸ਼ਹਿਰ ਦੇ ਕੁਝ ਹਿੱਸੇ ਵਿਚ ਮੋਬਾਈਲ ਇੰਟਰਨੈਟ 23 ਮਾਰਚ ਦੁਪਹਿਰ 12.00 ਵਜੇ ਤੱਕ ਰਹੇਗਾ।
ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਤਰਨ ਤਾਰਨ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਤੇ ਅੰਮ੍ਰਿਤਸਰ ਦੀ ਅਜਨਾਲ ਸਬ ਡਵੀਜ਼ਨ ਅਤੇ ਮੁਹਾਲੀ ਦੇ ਵਾਈ ਪੀ ਐਸ ਚੌਂਕ ਤੇ ਏਅਰਪੋਰਟ ਰੋਡ ਇਲਾਕੇ ਵਿਚ ਮੋਬਾਈਲ ਇੰਟਰਨੈਟ ਤੇ ਐਸ ਐਮ ਐਸ ਸੇਵਾ 23 ਮਾਰਚ 12.00 ਵਜੇ ਤੱਕ ਬੰਦ ਰਹੇਗੀ।
