ਹਿੰਦੀ ਵਿਭਾਗ ਵੱਲੋਂ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ
ਫਰੀਦਕੋਟ 22 ਮਾਰਚ, ਪਰਵਿੰਦਰ ਸਿੰਘ ਕੰਧਾਰੀ : ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਦੇ ਹਿੰਦੀ ਵਿਭਾਗ ਵੱਲੋਂ ਰਾਸ਼ਟਰ ਭਾਸ਼ਾ ਪਰੀਸ਼ਦ ਦੇ ਅੰਤਰਗਤ ਪ੍ਰਿੰਸੀਪਲ ਸ੍ਰੀ ਦੀਪਕ ਚੋਪੜਾ ਜੀ ਦੀ ਯੋਗ ਅਗਵਾਈ ਅਧੀਨ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਮੁੱਖ ਮਹਿਮਾਨ ਪ੍ਰਿੰਸੀਪਲ ਸ੍ਰੀ ਦੀਪਕ ਚੋਪੜਾ ਜੀ, ਵਾਈਸ ਪ੍ਰਿੰਸੀਪਲ ਡਾ਼. ਪੂਜਾ ਭੱਲਾ ਜੀ ਅਤੇ ਸਮੂਹ ਕਾਲਜ ਕੌਂਸਲ ਵੱਲੋਂ ਮਾਂ ਸਰਸਵਤੀ ਦੇ ਚਰਨਾਂ ਵਿੱਚ ਦੀਪ ਜੋਤੀ ਜਗਾ ਕੇ ਕੀਤਾ ਗਿਆ।
ਇਸ ਉਪਰੰਤ ਪ੍ਰੋ. ਸੋਨਿਕਾ ਰਾਣੀ, ਮੁਖੀ ਹਿੰਦੀ ਵਿਭਾਗ ਵੱਲੋਂ ਸਭਨਾਂ ਨੂੰ ਜੀ ਆਇਆਂ ਕਿਹਾ ਗਿਆ। ਪ੍ਰੋਗਰਾਮ ਦਾ ਆਗਾਜ਼ ਬਤੌਰ ਵਿਸ਼ੇਸ਼ ਮਹਿਮਾਨ ਡਾ. ਰਾਜੇਸ਼ ਮੋਹਨ ਜੀ ਮੁਖੀ, ਸੰਗੀਤ ਵਿਭਾਗ ਅਤੇ ਯੂਥ ਕੋਆਰਡੀਨੇਟਰ ਵੱਲੋਂ ਖੂਬਸੂਰਤ ਕਵਿਤਾ ਨਾਲ ਕੀਤਾ ਗਿਆ। ਇਸ ਮੌਕੇ ਹਿੰਦੀ,ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੇ ਬੀ.ਏ., ਬੀ.ਕਾਮ., ਬੀ.ਐਸ.ਸੀ. ਅਤੇ ਐੱਮ.ਏ. ਦੇ 43 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਵੱਲੋਂ ਮੌਲਿਕ ਅਤੇ ਵਿਭਿੰਨ ਮਹਾਨ ਕਵੀਆਂ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਸਾਹਿਬ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਸਹਿ- ਵਿਦਿਅਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਰਾਜਵਿੰਦਰ ਕੌਰ ਬਰਾੜ (ਅੰਗਰੇਜ਼ੀ ਵਿਭਾਗ )ਵੱਲੋਂ ਵਿਸ਼ਵ ਕਵਿਤਾ ਦਿਵਸ ਮੌਕੇ ਪੰਜਾਬੀ ਕਵਿਤਾ ਨਾਲ ਸੰਬੰਧਿਤ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰ ਸਾਂਝੇ ਕੀਤੇ ਗਏ। ਪ੍ਰੋਗਰਾਮ ਦੌਰਾਨ ਕਵਿਤਾ ਉਚਾਰਨ ਮੁਕਾਬਲੇ ਵਿਚ ਹਿੰਦੀ ਭਾਸ਼ਾ ਵਿੱਚ ਸ਼ਸ਼ੀਕਾਂਤਾਮਨੀ ਨੇ ਪਹਿਲਾ, ਸੁਮਿੱਤਰਾ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ, ਹਰੀ ਦਰਸ਼ਨ ਕੁਮਾਰ ਨੇ ਤੀਜਾ ਸਥਾਨ, ਪੰਜਾਬੀ ਭਾਸ਼ਾ ਵਿਚ ਗੁਰਜੀਤ ਸਿੰਘ ਨੇ ਪਹਿਲਾ, ਸੁਖਜੀਤ ਸਿੰਘ,ਮਨਦੀਪ ਸਿੰਘ ਨੇ ਦੂਜਾ ਅਤੇ ਅਵਿਨਾਸ਼ ਕੁਮਾਰ, ਅਨਮੋਲਦੀਪ ਨੇ ਤੀਜਾ ਸਥਾਨ, ਅੰਗਰੇਜ਼ੀ ਭਾਸ਼ਾ ਵਿੱਚ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਅਦਿੱਤਿਆ ਮੋਗਲਾ, ਅਕਾਂਕਸ਼ਾ ਅਤੇ ਜੋਗਿੰਦਰ ਸਿੰਘ ਨੇ ਪ੍ਰਾਪਤ ਕੀਤਾ। ਜੱਜਮੈਂਟ ਦੀ ਭੂਮਿਕਾ ਪ੍ਰੋ. ਕੌਸ਼ਲ ਰਾਣੀ ਅਤੇ ਪ੍ਰੋ.ਗੁਰਪ੍ਰੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਮੰਚ ਸੰਚਾਲਨ ਦੀ ਭੂਮਿਕਾ ਹਰੀ ਦਰਸ਼ਨ ਕੁਮਾਰ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਨੇ ਨਿਭਾਈ। ਪ੍ਰੋ.ਸੋਨਿਕਾ ਰਾਣੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।