ਮਮਤਾ ਦਿਵਸ ਤੇ ਸਾਂਝੇ ਕੀਤੇ ਗਏ ਸਿਹਤ ਸੰਬਧੀ ਜਰੂਰੀ ਨੁਕਤੇ
ਵਿਸ਼ਵ ਓਰਲ ਹੈਲਥ ਹਫਤੇ ਅਧੀਨ ਕੀਤੀ ਮੁੰਹ ਅਤੇ ਦੰਦਾ ਦੀ ਸੰਭਾਲ ਸੰਬਧੀ ਚਰਚਾ-ਡਾ. ਜਸਮੀਤ
ਪੌਸ਼ਨ ਮਾਹ ਤਹਿਤ ਕੀਤੀ ਮੋਟੇ ਅਨਾਜ ਦੀ ਵਰਤੋ ਸੰਬਧੀ ਦਿੱਤੀ ਜਾਣਕਾਰੀ-ਡਾ.ਰਮਾ
ਫਤਿਹਗੜ ਸਾਹਿਬ/ਬੱਸੀ ਪਠਾਣਾ ,22 ਮਾਰਚ 2023 : ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਨੰਦਪੁਰ ਕਲੋੜ ਡਾ.ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮਮਤਾ ਦਿਵਸ ਦੋਰਾਨ ਗਰਭਵਤੀ ਅੋਰਤਾ ਅਤੇ ਬੱਚਿਆ ਦੇ ਟੀਕਾਕਰਨ ਲਈ ਪਹੁੰਚੇ ਹੋਏ ਲਾਭਪਾਤਰੀਆਂ ਨੂੰ ਸਿਹਤ ਸੇਵਾਵਾਂ ਦੇ ਨਾਲ ਨਾਲ ਸ਼ਰੀਰਕ ਸਿਹਤ ਦੇ ਨਾਲ ਜੁੜੇ ਵੱਖ ਵੱਖ ਨੁਖਤਿਆ ਤੋਂ ਜਾਣੂ ਕਰਵਾਇਆ ਗਿਆ। ਇਸ ਮੋਕੇ ਤੇ ਡੈਂਟਲ ਡਾਕਟਰ ਜਸਮੀਤ ਕੋਰ ਨੇ ਕਿਹਾ ਕਿ ਮੁੰਹ ਦੀ ਸਫਾਈ ਅਤੇ ਦੰਦਾ ਦੀ ਸਾਂਭ ਸੰਭਾਲ ਸੰਬਧੀ ਹਫਤਾ ਮਨਾਇਆ ਜਾ ਰਿਹਾ ਹੈ,ਉਨ੍ਹਾਂ ਇਸ ਮੋਕੇ ਕਿਹਾ ਕਿ ਸੌਣ ਤੋਂ ਪਹਿਲਾਂ ਦੰਦ ਸਾਫ਼ ਕਰਨਾ, ਤਿੰਨ ਮਹੀਨੇ ਬਾਅਦ ਬਰੱਸ਼ ਜ਼ਰੂਰ ਬਦਲਣਾ, ਦੰਦਾਂ ਦੀ ਤੰਦਰੁਸਤੀ ਲਈ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ, ਟਾਫੀ ਚਾਕਲੇਟ ਦਾ ਇਸਤੇਮਾਲ ਨਾ ਕਰਨ ਅਤੇ ਸਖਤ ਖਾਣ ਵਾਲੀਆਂ ਚੀਜਾਂ ਦੰਦਾਂ ਨਾਲ ਨਾ ਤੋੜਨ ।ਇਸ ਮੋਕੇ ਤੇ ਪੋਸ਼ਨ ਮਾਹ ਤਹਿਤ ਕੀਤੀ ਜਾ ਰਹੀ ਗਤੀਵਿਧੀਆਂ ਦੇ ਸੰਬਧ ਵਿੱਚ ਆਯੂਰਵੈਦਿਕ ਡਾਕਟਰ ਡਾ. ਰਮਾ ਕੁਮਾਰੀ ਨੇ ਕਿਹਾ ਕਿ ਪੌਸ਼ਨ ਮਾਹ ਦਾ ਮੁੱਖ ਟੀਚਾ ਛੇ ਸਾਲ ਤੱਕ ਦੇ ਬੱਚਿਆਂ ਵਿੱਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇਂ ਬੱਚਿਆ ਦਾ ਘੱਟ ਵਜ਼ਨ, ਬੌਲੇੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੋਰ 'ਤੇ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਇਸ ਮੋਕੇ ਤੇ ਮੋਟਾ ਅਨਾਜ ਜਿਂਵੇ ਕਿ ਜਵਾਰ,ਬਾਜਰਾ,ਕੰਗਨੀ,ਕੋਦਰਾ ਅਤੇ ਰਾਗੀ ਜਿਹੇ ਅਨਾਜ ਦੀ ਭੋਜਨ ਵਿੱਚ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਮਮਤਾ ਦਿਵਸ ਦੇ ਇਸ ਮੋਕੇ ਤੇ ਸਰਕਾਰ ਵੱਲੋ ਉਚੇਚੇ ਤੋਰ ਤੇ ਚਲਾਏ ਜਾ ਰਹੇ ਕੇਅਰ ਕੰਪੈਨਿਅਨ ਪ੍ਰੋਗਰਾਮ ਤੇ ਬਲਾਕ ਐਜੂਕੇਟਰ ਹੇਮੰਤ ਕੁਮਾਰ ਵੱਲੋ ਸਿਹਤਮੰਦ ਜਣੇਪੇ ਅਤੇ ਬੱਚਿਆਂ ਦੀ ਦੇਖਭਾਲ ਲਈ ਜਰੂਰੀ ਨੁਖਤੇ ਦੱਸੇ ਗਏ ਇਸ ਵਿੱਚ ਅੋਰਤ ਦੇ ਗਰਭਅਵਸਥਾ ਤੋਂ ਲੈ ਕੇ ਬੱਚੇ ਦੇ ਟੀਕਾਕਰਨ ਤੱਕ ਵਿਸ਼ੇਸ਼ ਤੋਰ ਦੇ ਗੱਲ ਕੀਤੀ ਗਈ।ਇਸ ਮੋਕੇ ਤੇ ਐਲ.ਐਚ.ਸੀ ਜਸਵੀਰ ਕੋਰ,ਸੀ.ਐਚ.ੳ ਅਨਮੋਲ,ਮ.ਪ.ਹ.ਵ ਸੁਖਵਿੰਦਰ ਕੋਰ,ਪਰਦੀਪ ਸਿੰਘ,ਇਨਫਰਟੇਸ਼ਨ ਅਸਿਸਟੈਂਟ ਅਮਿਤ ਜਿੰਦਲ,ਕੰਪਉਟਰ ਅਪਰੇਟਰ ਬਲਜਿੰਦਰ ਸਿੰਘ,ਅਕਾਂੳਟੈਂਟ ਰਾਜਵਿੰਦਰ ਕੋਰ ਅਤੇ ਆਸ਼ਾ ਵਰਕਰ ਹਾਜਰ ਸਨ।