ਪੰਜਾਬ ਦੇ ਇੱਕ ਹੋਰ ਏਅਰਪੋਰਟ ਦਾ ਬਦਲਿਆ ਜਾਵੇਗਾ ਨਾਮ, ਵਿਧਾਨ ਸਭਾ 'ਚ ਮਤਾ ਪਾਸ
ਚੰਡੀਗੜ੍ਹ, 22 ਮਾਰਚ 2023-ਪੰਜਾਬ ਦੇ ਹਲਵਾਰਾ ਏਅਰਪੋਰਟ ਦਾ ਨਾਮ ਬਦਲਣ ਵਾਸਤੇ ਵਿਧਾਨ ਸਭਾ ਵਿਚ ਇੱਕ ਮਤਾ ਪਾਸ ਕੀਤਾ ਗਿਆ ਹੈ। ਮਤੇ ਮੁਤਾਬਿਕ ਹਲਵਾਰਾ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਣ ਦੀ ਬੇਨਤੀ ਕੇਂਦਰੀ ਹਵਾਈ ਮੰਤਰੀ ਨੂੰ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ, ਇਹ ਮਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਕੇ ਆਏ ਸਨ।