ਸਿਹਤ ਵਿਭਾਗ ਨੇ ਮਨਾਇਆ ਔਰਲ ਹੈਲ਼ਥ ਡੇ
ਰੋਹਿਤ ਗੁਪਤਾ
ਗੁਰਦਾਸਪੁਰ ,22 ਮਾਰਚ 2023 : ਡਾਇਰੈਕਟਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੀ ਅਗੁਵਾਈ ਹੇਠ ਵਿਸ਼ਵ ਔਰਲ ਹੈਲ਼ਥ ਡੇ ਮਨਾਇਆ ਗਿਆ। ਇਸ ਦਿਵਸ ਦਾ ਥੀਮ BE PROUD OF YOUR MOUTH ਸੀ। ਇਸ ਮੌਕੇ ਦੰਦਾਂ ਦੀ ਦੇਖਭਾਲ ਸਬੰਧੀ ਬੈਨਰ, ਪੋਸਟਰ ਜਾਰੀ ਕੀਤੇ ਗਏ।
ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਲੋਕਾਂ ਨੂੰ ਦੰਦਾਂ ਦੀਆਂ ਬੀਮਾਰੀਆਂ ਪ੍ਤੀ ਜਾਗਰੁਕ ਕੀਤਾ ਜਾ ਰਿਹਾ ਹੈ। ਦੰਦਾਂ ਦੀ ਦੇਖਭਾਲ ਲਈ ਜਰੂਰੀ ਹੈ ਕਿ ਰੂਟੀਨ ਚੈਕਅਪ ਕਰਵਾਏ ਜਾਣ। ਦਿਨ ਵਿਚ ਦੋ ਵਾਰ ਬਰਸ਼ ਕੀਤਾ ਜਾਵੇ। ਸੰਤੁਲਿਤ ਭੋਜਨ ਕੀਤਾ ਜਾਵੇ। ਮਿਠੇ ਅਤੇ ਚਿਪਕਣ ਵਾਲੇ ਖਾਧ ਪਦਾਰਥ ਨਾ ਖਾਦੇ ਜਾਣ।
ਡੀਡੀਐਚਓ ਡਾ. ਸ਼ੈਲ਼ਾ ਕੰਵਰ ਨੇ ਕਿਹਾ ਕਿ ਲੋਕਾਂ ਨੂੰ ਦੰਦਾਂ ਦੀ ਦੇਖਭਾਲ ਪ੍ਤੀ ਜਾਗਰੁਕ ਕਰਨ ਦੇ ਨਾਲ ਹੀ ਚੈਕਅਪ ਕੈਂਪ ਵੀ ਲਾਏ ਜਾ ਰਿਹੇ ਹਨ। ਦੰਦਾਂ ਦੀ ਤਕਲੀਫ ਹੋਣ ਤੇ ਖੁਦ ਜਾ ਨੀਮ ਹਕੀਮ ਤੋ ਇਲਾਜ ਕਰਵਾਉਣ ਦੀ ਜਗਾਂ ਮਾਹਿਰ ਡਾਕਟਰ ਤੋ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਡੀਐਮਸੀ ਡਾ. ਰੋਮੀ ਰਾਜਾ, ਡਾਕਟਰ ਪ੍ਭਜੋਤ ਕਲਸੀ, ਡਾਕਟਰ ਭਾਵਨਾ ਸ਼ਰਮਾ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ ਹਾਜਰ ਸਨ।